Home / Punjabi News / ਰਾਸ਼ਟਰਪਤੀ ਮੁਰਮੂ ਦਾ ਫਿਜੀ ਦਾ ਦੌਰਾ ਪੂਰਾ, ਨਿਊਜ਼ੀਲੈਂਡ ਲਈ ਰਵਾਨਾ

ਰਾਸ਼ਟਰਪਤੀ ਮੁਰਮੂ ਦਾ ਫਿਜੀ ਦਾ ਦੌਰਾ ਪੂਰਾ, ਨਿਊਜ਼ੀਲੈਂਡ ਲਈ ਰਵਾਨਾ

ਫਿਜੀ, 7 ਅਗਸਤ

ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਫਿਜੀ ਦੌਰਾ ਬੁੱਧਵਾਰ ਨੂੰ ਪੂਰਾ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਫਿਜੀ ਅਤੇ ਭਾਰਤ ਵਿਚਲੇ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਸਾਂਝੇਦਾਰੀ ਮਜ਼ਬੂਤ ਕਰਨ ਲਈ ਫਿਜੀ ਦੇ ਰਾਸ਼ਟਰਪਤੀ ਨਾਲ ਵਿਸ਼ੇਸ਼ ਚਰਚਾ ਕੀਤੀ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ‘ਐਕਸ’ ’ਤੇ ਸਾਂਝੀ ਕਰਦਿਆਂ ਲਿਖਿਆ ਕਿ ਰਾਸ਼ਟਰਪਤੀ ਦੀ ਮਹੱਤਵਪੂਰਨ ਯਾਤਰਾ ਪੂਰੀ ਹੋ ਗਈ ਹੈ। ਇਸ ਦੌਰਾਨ ਫਿਜੀ ਦੇ ਉਪ ਪ੍ਰਧਾਨ ਮੰਤਰੀ ਬਿਮਨ ਪ੍ਰਸਾਦ ਨੇ ਨਾਡੀ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ।

ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਵਿਦਾਇਗੀ ਦੇਣ ਮੌਕੇ ਫਿਜ਼ੀ ਦੇ ਉਪ ਪ੍ਰਧਾਨ ਮੰਤਰੀ ਬਿਮਨ ਪ੍ਰਸਾਦ। ਫੋਟੋ ਪੀਟੀਆਈ।

ਜ਼ਿਕਰਯੋਗ ਹੈ ਕਿ ਹੁਣ ਰਾਸ਼ਟਰਪਤੀ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਡੇਮ ਸਿੰਡੀ ਕੀਰੋ ਦੇ ਸੱਦੇ ’ਤੇ ਉਥੋਂ ਦੇ ਦੌਰੇ ’ਤੇ ਜਾ ਰਹੇ ਹਨ। ਦਰੋਪਦੀ ਮੁਰਮੂ ਉਥੇ ਆਕਲੈਂਡ ਦੇ ਇਕ ਸਮੁਦਾਇਕ ਸਵਾਗਤ ਸਮਾਰੋਹ ਵਿਚ ਸ਼ਾਮਲ ਹੋਣਗੇ ਜਿਥੇ ਉਹ ਪ੍ਰਵਾਸੀ ਭਾਰਤੀ ਅਤੇ ਫਰੈਂਡਜ਼ ਆਫ਼ ਇੰਡੀਆ ਨਾਮ ਦੇ ਸੰਗਠਨ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।-ਪੀਟੀਆਈ

The post ਰਾਸ਼ਟਰਪਤੀ ਮੁਰਮੂ ਦਾ ਫਿਜੀ ਦਾ ਦੌਰਾ ਪੂਰਾ, ਨਿਊਜ਼ੀਲੈਂਡ ਲਈ ਰਵਾਨਾ appeared first on Punjabi Tribune.


Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …