Home / Punjabi News / ਜਿਨਸੀ ਸ਼ੋਸ਼ਣ ਮਾਮਲਾ: ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਪ੍ਰਜਵਲ ਨੇ ਜਰਮਨੀ ਤੋਂ ਭਾਰਤ ਲਈ ਹਵਾਈ ਟਿਕਟ ਬੁੱਕ ਕਰਵਾਈ

ਜਿਨਸੀ ਸ਼ੋਸ਼ਣ ਮਾਮਲਾ: ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਪ੍ਰਜਵਲ ਨੇ ਜਰਮਨੀ ਤੋਂ ਭਾਰਤ ਲਈ ਹਵਾਈ ਟਿਕਟ ਬੁੱਕ ਕਰਵਾਈ

ਬੰਗਲੌਰ, 29 ਮਈ
ਜਨਤਾ ਦਲ (ਸੈਕੂਲਰ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੇ 30 ਮਈ ਨੂੰ ਮਿਊਨਿਖ ਤੋਂ ਬੰਗਲੌਰ ਲਈ ਵਾਪਸੀ ਦੀ ਉਡਾਣ ਦੀ ਟਿਕਟ ਬੁੱਕ ਕਰਵਾਈ ਹੈ। ਰੇਵੰਨਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਸੂਤਰਾਂ ਅਨੁਸਾਰ ਜੇਡੀ(ਐੱਸ) ਦੇ ਸੁਪਰੀਮੋ ਤੇ ਸਾਬਕਾ ਪ੍ਰਧਾਨ ਮੰਤਰੀ ਐੱਚੱਡੀ ਦੇਵਗੌੜਾ ਦਾ 33 ਸਾਲਾ ਪੋਤਾ ਰੇਵੰਨਾ ਦੇ 31 ਮਈ ਨੂੰ ਬੰਗਲੌਰ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐੱਸਆਈਟੀ ਇੱਥੇ ਕੇਂਪੇਗੌੜਾ ਹਵਾਈ ਅੱਡੇ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤਾਂ ਜੋ ਰੇਵੰਨਾ ਦੇ ਬੰਗਲੌਰ ਪਹੁੰਚਦੇ ਹੀ ਗ੍ਰਿਫ਼ਤਾਰ ਕੀਤਾ ਜਾ ਸਕੇ। ਹਾਸਨ ਲੋਕ ਸਭਾ ਸੀਟ ਤੋਂ ਕੌਮੀ ਜਮਹੂਰੀ ਗਠਜੋੜ (ਐੰਨਡੀਏ) ਦੇ ਉਮੀਦਵਾਰ ਵਜੋਂ ਮੁੜ ਚੋਣ ਲੜ ਰਹੇ ਰੇਵੰਨਾ ਜਿਨਸੀ ਸ਼ੋਸਣ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ ਵਿਦੇਸ਼ ਭੱਜ ਗਿਆ ਸੀ।

The post ਜਿਨਸੀ ਸ਼ੋਸ਼ਣ ਮਾਮਲਾ: ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਪ੍ਰਜਵਲ ਨੇ ਜਰਮਨੀ ਤੋਂ ਭਾਰਤ ਲਈ ਹਵਾਈ ਟਿਕਟ ਬੁੱਕ ਕਰਵਾਈ appeared first on Punjabi Tribune.


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …