ਬੰਗਲੌਰ, 27 ਜੂਨ
ਦੇਸ਼ ਛੱਡਣ ਦੇ ਠੀਕ ਮਹੀਨੇ ਬਾਅਦ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੇ ਕਿਹਾ ਹੈ ਕਿ ਉਹ 31 ਮਈ ਨੂੰ ਆਪਣੇ ਖ਼ਿਲਾਫ਼ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਵੇਗਾ। ਉਸ ਨੇ ਕਿਹਾ,‘ਮੈਂ ਨਿੱਜੀ ਤੌਰ ‘ਤੇ ਸ਼ੁੱਕਰਵਾਰ 31 ਮਈ ਨੂੰ ਸਵੇਰੇ 10 ਵਜੇ ਐੱਸਆਈਟੀ ਦੇ ਸਾਹਮਣੇ ਆਵਾਂਗਾ, ਜਾਂਚ ਵਿੱਚ ਸਹਿਯੋਗ ਕਰਾਂਗਾ ਤੇਦੋਸ਼ਾਂ ਦਾ ਜਵਾਬ ਦੇਵਾਂਗਾ। ਮੈਨੂੰ ਅਦਾਲਤ ਵਿੱਚ ਭਰੋਸਾ ਹੈ।’ ਪ੍ਰਜਵਲ ਨੇ ਕੰਨੜ ਟੀਵੀ ਚੈਨਲ ’ਤੇ ਪ੍ਰਸਾਰਿਤ ਵੀਡੀਓ ਬਿਆਨ ਵਿੱਚ ਇਹ ਗੱਲ ਕਹੀ। ਜੇਡੀ(ਐੱਸ) ਜਾਂ ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਦੇ ਪਰਿਵਾਰ ਵੱਲੋਂ ਇਸ ਮਾਮਲੇ ‘ਤੇ ਤੁਰੰਤ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ। ਪ੍ਰਜਵਲ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦਾ ਪੋਤਾ ਹੈ।
The post ਮੈਂ 31 ਨੂੰ ਸਿਟ ਅੱਗੇ ਪੇਸ਼ ਹੋਵਾਂਗਾ: ਪ੍ਰਜਵਲ appeared first on Punjabi Tribune.
Source link
Asian Tribune Your Multilingual Newspaper covering World and local news News