Home / Punjabi News / ਦੱਖਣੀ ਅਫਰੀਕਾ ’ਚ ਆਮ ਚੋਣਾਂ ਲਈ ਵੋਟਿੰਗ, ਸੱਤਾਧਾਰੀ ਏਐੱਨਸੀ ਦਾ ਵੱਕਾਰ ਦਾਅ ’ਤੇ

ਦੱਖਣੀ ਅਫਰੀਕਾ ’ਚ ਆਮ ਚੋਣਾਂ ਲਈ ਵੋਟਿੰਗ, ਸੱਤਾਧਾਰੀ ਏਐੱਨਸੀ ਦਾ ਵੱਕਾਰ ਦਾਅ ’ਤੇ

ਕੇਪਟਾਊਨ, 29 ਮਈ
ਦੱਖਣੀ ਅਫਰੀਕਾ ਵਿੱਚ ਅੱਜ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ। ਇਸ ਨੂੰ 30 ਸਾਲਾਂ ‘ਚ ਦੇਸ਼ ਦੀ ਸਭ ਤੋਂ ਮਹੱਤਵਪੂਰਨ ਚੋਣ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਤਿੰਨ ਦਹਾਕਿਆਂ ਤੋਂ ਭਾਰੂ ਰਹੀ ਅਫਰੀਕਨ ਨੈਸ਼ਨਲ ਕਾਂਗਰਸ (ਏਐੱਨਸੀ) ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਪਾਰਟੀ ਨੇ 1994 ਵਿੱਚ ਨਸਲੀ ਵਿਤਕਰੇ ਦੇ ਬੇਰਹਿਮ ਗੋਰੇ ਘੱਟਗਿਣਤੀ ਸ਼ਾਸਨ ਵਿੱਚੋਂ ਦੱਖਣੀ ਅਫ਼ਰੀਕਾ ਨੂੰ ਬਾਹਰ ਕੱਢਣ ’ਚ ਅਹਿਮ ਭੂਮਿਕਾ ਨਿਭਾਈ ਸੀ। ਸਭ ਲਈ ਬਿਹਤਰ ਜ਼ਿੰਦਗੀ ਦੇ ਨਾਅਰੇ ਨਾਲ ਰੰਗਭੇਦ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੀ ਪਾਰਟੀ ਅੱਜ ਨਾਬਰਾਬਰੀ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ ਅਤੇ ਇਨ੍ਹਾਂ ਤੋਂ ਪ੍ਰੇਸ਼ਾਨ ਸਿਆਹਫਾਮ ਬਹੁਗਿਣਤੀ ਨੇ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਧਮਕੀ ਦਿੱਤੀ ਹੈ, ਜੇ ਏਐੱਨਸੀ ਨੂੰ ਚੋਣਾਂ ਵਿੱਚ ਬਹੁਮਤ ਨਹੀਂ ਮਿਲਦਾ ਹੈ ਤਾਂ ਇਸ ਨੂੰ ਸਰਕਾਰ ਬਣਾਉਣ ਲਈ ਹੋਰ ਪਾਰਟੀਆਂ ਨਾਲ ਗਠਜੋੜ ਕਰਨਾ ਪੈ ਸਕਦਾ ।

The post ਦੱਖਣੀ ਅਫਰੀਕਾ ’ਚ ਆਮ ਚੋਣਾਂ ਲਈ ਵੋਟਿੰਗ, ਸੱਤਾਧਾਰੀ ਏਐੱਨਸੀ ਦਾ ਵੱਕਾਰ ਦਾਅ ’ਤੇ appeared first on Punjabi Tribune.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …