Home / Punjabi News / ਗੁਰੂਗ੍ਰਾਮ: ਕੁੱਟਮਾਰ ਕਾਰਨ ਚਾਰ ਪਹਿਲਵਾਨ ਹਸਪਤਾਲ ’ਚ ਦਾਖ਼ਲ

ਗੁਰੂਗ੍ਰਾਮ: ਕੁੱਟਮਾਰ ਕਾਰਨ ਚਾਰ ਪਹਿਲਵਾਨ ਹਸਪਤਾਲ ’ਚ ਦਾਖ਼ਲ

ਗੁਰੂਗ੍ਰਾਮ, 9 ਅਪਰੈਲ
ਇੱਥੇ ਅੱਜ ਸਵੇਰੇ ਇਕ ਅਕੈਡਮੀ ਵਿੱਚ ਅਭਿਆਸ ਕਰ ਰਹੇ ਕੁਝ ਪਹਿਲਵਾਨਾਂ ’ਤੇ ਦੋ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਹਿਲਵਾਨਾਂ ’ਚੋਂ ਚਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਇੱਥੋਂ ਦੇ ਸੈਕਟਰ 79 ਵਿੱਚ ਨੌਰੰਗਪੁਰ ’ਚ ਸਥਿਤ ਕੁਸ਼ਤੀ ਅਕੈਡਮੀ ’ਚ ਵਾਪਰੀ। ਇਹ ਹਮਲਾ ਇਕ ਪਹਿਲਵਾਨ ਨਾਲ ਪੁਰਾਣੀ ਰੰਜਿਸ਼ ਕਰ ਕੇ ਕੀਤਾ ਗਿਆ। ਇਸ ਸਬੰਧ ਵਿੱਚ ਖੇੜਕੀ ਦੌਲਾ ਪੁਲੀਸ ਥਾਣੇ ਵਿੱਚ 11 ਵਿਅਕਤੀਆਂ ਅਤੇ ਇਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ

The post ਗੁਰੂਗ੍ਰਾਮ: ਕੁੱਟਮਾਰ ਕਾਰਨ ਚਾਰ ਪਹਿਲਵਾਨ ਹਸਪਤਾਲ ’ਚ ਦਾਖ਼ਲ appeared first on Punjabi Tribune.


Source link

Check Also

ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਬਰਨ ਦੇ ਗੁਰੂ-ਘਰ ’ਚ ਨਤਮਸਤਕ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 17 ਮਈ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ ਇੱਥੋਂ ਦੇ …