Home / Punjabi News / ਏਅਰ ਇੰਡੀਆ ਦਾ ਜਹਾਜ਼ ਟਰੱਕ ਨਾਲ ਟਕਰਾਇਆ

ਏਅਰ ਇੰਡੀਆ ਦਾ ਜਹਾਜ਼ ਟਰੱਕ ਨਾਲ ਟਕਰਾਇਆ

ਪੁਣੇ, 17 ਮਈ
ਏਅਰ ਇੰਡੀਆ ਦਾ ਦਿੱਲੀ ਵੱਲ ਉਡਾਣ ਭਰਨ ਲਈ ਤਿਆਰ ਜਹਾਜ਼ ਵੀਰਵਾਰ ਨੂੰ ਰਨਵੇਅ ’ਤੇ ਇਕ ਟਰੱਕ ਨਾਲ ਟਕਰਾ ਗਿਆ। ਜਹਾਜ਼ ’ਚ ਕਰੀਬ 180 ਮੁਸਾਫ਼ਰ ਸਵਾਰ ਸਨ। ਪੁਣੇ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਦੇ ਮੂਹਰਲੇ ਹਿੱਸੇ ਅਤੇ ਇੱਕ ਟਾਇਰ ਨੂੰ ਨੁਕਸਾਨ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਜਹਾਜ਼ ’ਚ ਸਵਾਰ ਸਾਰੇ ਮੁਸਾਫ਼ਰ ਅਤੇ ਅਮਲਾ ਸੁਰੱਖਿਅਤ ਹਨ। ਡੀਜੀਸੀਏ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਏਐੱਨਆਈ

The post ਏਅਰ ਇੰਡੀਆ ਦਾ ਜਹਾਜ਼ ਟਰੱਕ ਨਾਲ ਟਕਰਾਇਆ appeared first on Punjabi Tribune.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …