Home / Punjabi News / ਗੈਂਗਸਟਰ ਕਾਲਾ ਧਨੌਲਾ ਦਾ ਸਸਕਾਰ, ਪਰਿਵਾਰ ਨੇ ਝੂਠੇ ਮੁਕਾਬਲੇ ਦਾ ਦੋਸ਼ ਲਗਾਇਆ

ਗੈਂਗਸਟਰ ਕਾਲਾ ਧਨੌਲਾ ਦਾ ਸਸਕਾਰ, ਪਰਿਵਾਰ ਨੇ ਝੂਠੇ ਮੁਕਾਬਲੇ ਦਾ ਦੋਸ਼ ਲਗਾਇਆ

ਲਖਵੀਰ ਸਿੰਘ ਚੀਮਾ
ਟੱਲੇਵਾਲ, 20 ਫਰਵਰੀ
ਪੁਲੀਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲਾ ਦਾ ਅੱਜ ਉਸ ਦੇ ਜੱਦੀ ਪਿੰਡ ਧਨੌਲਾ  ’ਚ ਸਸਕਾਰ ਕੀਤਾ ਗਿਆ। ਮ੍ਰਿਤਕ ਦੀ ਚਿਖ਼ਾ ਨੂੰ ਧੀ ਨੇ ਅਗਨੀ ਦਿੱਤੀ। ਸਸਕਾਰ ਮੌਕੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਲੱਖਾ ਸਿੰਘ ਸਿਧਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਕਾਲਾ ਧਨੌਲਾ ਦੇ ਪਰਿਵਾਰ ਤੇ ਰਾਜਨੀਤਕ ਲੋਕਾਂ ਨੇ ਮੁਕਾਬਲੇ ਨੂੰ ਫਰਜ਼ੀ ਦੱਸਿਆ। ਉਸ ਦੀ ਪਤਨੀ ਨੇ ਕਿਹਾ ਕਿ ਕਾਲਾ ਧਨੌਲਾ ਉਪਰ ਕੇਵਲ 307 ਦਾ ਪਰਚਾ ਸੀ ਅਤੇ ਉਹ ਭਗੌੜਾ ਵੀ ਨਹੀਂ ਸੀ ਪਰ ਇਸ ਦੇ ਬਾਵਜੂਦ ਪੁਲੀਸ ਨੇ ਉਸ ਦਾ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਇਨਸਾਫ਼ ਦੀ ਮੰਗ ਕੀਤੀ।

The post ਗੈਂਗਸਟਰ ਕਾਲਾ ਧਨੌਲਾ ਦਾ ਸਸਕਾਰ, ਪਰਿਵਾਰ ਨੇ ਝੂਠੇ ਮੁਕਾਬਲੇ ਦਾ ਦੋਸ਼ ਲਗਾਇਆ appeared first on Punjabi Tribune.


Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …