Home / Punjabi News / ਇੰਦੌਰ ’ਚ ਮੰਗਤੀ ਨੇ ਪੌਣੇ 45 ਦਿਨਾਂ ’ਚ ਢਾਈ ਲੱਖ ‘ਕਮਾਏ’

ਇੰਦੌਰ ’ਚ ਮੰਗਤੀ ਨੇ ਪੌਣੇ 45 ਦਿਨਾਂ ’ਚ ਢਾਈ ਲੱਖ ‘ਕਮਾਏ’

ਇੰਦੌਰ (ਮੱਧ ਪ੍ਰਦੇਸ਼), 13 ਫਰਵਰੀ
ਇੰਦੌਰ ਵਿੱਚ ਗੈਰ-ਸਰਕਾਰੀ ਸੰਸਥਾ (ਐੱਨਜੀਓ) ਨੇ ਦਾਅਵਾ ਕੀਤਾ ਹੈ ਕਿ 40 ਸਾਲਾ ਔਰਤ ਨੇ ਸਿਰਫ਼ 45 ਦਿਨਾਂ ਵਿੱਚ ਭੀਖ ਮੰਗ ਕੇ 2.5 ਲੱਖ ਰੁਪਏ ਕਮਾ ਲਏ ਹਨ ਅਤੇ ਉਹ ਆਪਣੇ ਅੱਠ ਸਾਲਾ ਧੀ ਸਮੇਤ ਆਪਣੇ ਤਿੰਨ ਨਾਬਾਲਗ ਬੱਚਿਆਂ ਨੂੰ ਵੀ ਮੰਗਤੇ ਬਣਾ ਰਹੀ ਹੈ। ਇੰਦੌਰ ਨੂੰ ਮੰਗਤਾ ਮੁਕਤ ਸ਼ਹਿਰ ਬਣਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਸੰਸਥਾ ਪ੍ਰਵੇਸ਼ ਦੀ ਪ੍ਰਧਾਨ ਰੂਪਾਲੀ ਜੈਨ ਨੇ ਦੱਸਿਆ, ‘ਅਸੀਂ ਇੰਦੌਰ-ਉਜੈਨ ਰੋਡ ਦੇ ਲਵ-ਕੁਸ਼ ਚੌਰਾਹੇ ‘ਤੇ ਇੰਦਰਾ ਬਾਈ (40) ਨੇ ਹਾਲ ਵਿੱਚ ਭੀਖ ਮੰਗਣੀ ਸ਼ੁਰੂ ਕੀਤੀ। ਉਸ ਕੋਲੋਂ 19,200 ਰੁਪਏ ਦੀ ਨਕਦੀ ਮਿਲੀ। ਉਸ ਨੇ ਪਿਛਲੇ 45 ਦਿਨਾਂ ਵਿੱਚ ਭੀਖ ਮੰਗ ਕੇ 2.5 ਲੱਖ ਰੁਪਏ ਕਮਾਏ, ਜਿਸ ਵਿੱਚੋਂ ਉਸ ਨੇ 1 ਲੱਖ ਰੁਪਏ ਆਪਣੇ ਸੱਸ-ਸਹੁਰੇ ਨੂੰ ਭੇਜੇ, 50,000 ਰੁਪਏ ਬੈਂਕ ਖਾਤੇ ਵਿੱਚ ਅਤੇ 50,000 ਰੁਪਏ ਫਿਕਸਡ ਡਿਪਾਜ਼ਿਟ ਵਿੱਚ ਜਮ੍ਹਾਂ ਕਰਵਾਏ। ਰਾਜਸਥਾਨ ਦੀ ਇਸ ਔਰਤ ਕੋਲ ਰਾਜਸਥਾਨ ਵਿੱਚ ਜ਼ਮੀਨ ਅਤੇ ਦੋ ਮੰਜ਼ਿਲਾ ਮਕਾਨ ਵੀ ਹੈ। ਉਸ ਦੇ ਪਤੀ ਨੇ ਇੰਦਰਾ ਦੇ ਨਾਂ ‘ਤੇ ਮੋਟਰਸਾਈਕਲ ਖਰੀਦਿਆ ਹੈ। ਭੀਖ ਮੰਗਣ ਤੋਂ ਬਾਅਦ ਉਹ ਅਤੇ ਉਸ ਦਾ ਪਤੀ ਇਸ ਮੋਟਰਸਾਈਕਲ ‘ਤੇ ਸ਼ਹਿਰ ਵਿਚ ਘੁੰਮਦੇ ਹਨ।

The post ਇੰਦੌਰ ’ਚ ਮੰਗਤੀ ਨੇ ਪੌਣੇ 45 ਦਿਨਾਂ ’ਚ ਢਾਈ ਲੱਖ ‘ਕਮਾਏ’ appeared first on Punjabi Tribune.


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …