ਨਵੀਂ ਦਿੱਲੀ, 12 ਫਰਵਰੀ
ਦਿੱਲੀ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ (ਡੀਐੱਸਸੀਡੀਆਰਸੀ) ਨੇ ਸਰ ਗੰਗਾ ਰਾਮ ਹਸਪਤਾਲ ਅਤੇ ਇਸ ਦੇ ਪੰਜ ਡਾਕਟਰਾਂ ਨੂੰ ਇਲਾਜ ਵਿੱਚ ਲਾਪ੍ਰਵਾਹੀ ਲਈ ਮ੍ਰਿਤਕ ਮਹਿਲਾ ਮਰੀਜ਼ ਦੇ ਪਤੀ ਨੂੰ 7.20 ਲੱਖ ਰੁਪਏ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਇਲਾਜ ਦੀ ਮਿਆਰੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਔਰਤ ਮਰੀਜ਼ ਨੂੰ ਪ੍ਰਯੋਗ ਵਜੋਂ ਵਰਤਿਆ। ਕਮਿਸ਼ਨ ਨੇ ਮ੍ਰਿਤਕਾ ਨੂੰ ਹੋਏ ਸਰੀਰਕ ਦਰਦ ਲਈ 5.10 ਲੱਖ ਰੁਪਏ, ਉਸ ਦੇ ਪਤੀ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 1.20 ਲੱਖ ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 90,000 ਰੁਪਏ ਦੇਣ ਦਾ ਹੁਕਮ ਦਿੱਤਾ ਹੈ।
The post ਦਿੱਲੀ: ਸਰ ਗੰਗਾ ਰਾਮ ਹਸਪਤਾਲ ਤੇ 5 ਡਾਕਟਰਾਂ ਨੂੰ ਮਰੀਜ਼ ਦੇ ਇਲਾਜ ’ਚ ਕੁਤਾਹੀ ਲਈ ਪੀੜਤ ਪਰਿਵਾਰ ਨੂੰ 7.20 ਲੱਖ ਰੁਪਏ ਭੁਗਤਾਨ ਕਰਨ ਦਾ ਹੁਕਮ appeared first on Punjabi Tribune.
Source link
Asian Tribune Your Multilingual Newspaper covering World and local news News