Home / Punjabi News / ਬੰਗਲਾਦੇਸ਼ ਚੋਣਾਂ ਦੀ ‘ਨਿਰਪੱਖਤਾ’ ’ਤੇ ਉਠੇ ਸਵਾਲ

ਬੰਗਲਾਦੇਸ਼ ਚੋਣਾਂ ਦੀ ‘ਨਿਰਪੱਖਤਾ’ ’ਤੇ ਉਠੇ ਸਵਾਲ

ਢਾਕਾ/ਸੰਯੁਕਤ ਰਾਸ਼ਟਰ, 9 ਜਨਵਰੀ

ਭਾਰਤ, ਰੂਸ, ਚੀਨ ਅਤੇ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਨੇ ਪ੍ਰਧਾਨ ਮੰਤਰੀ ਦੇ ਰੂਪ ’ਚ ਚੌਥੀ ਵਾਰ ਚੋਣ ਜਿੱਤੀ ਸ਼ੇਖ ਹਸੀਨਾ ਨੂੰ ਵਧਾਈ ਦਿੱਤੀ। ਉਥੇ ਦੂਜੇ ਪਾਸੇ ਸੰਯੁਕਤ ਰਾਸ਼ਟਰ, ਅਮਰੀਕਾ ਤੇ ਬਰਤਾਨੀਆ ਨੇ ਦਾਅਵਾ ਕੀਤਾ ਹੈ ਕਿ ਲੰਘੇ ਦਿਨ ਹੋਈਆਂ ਚੋਣਾਂ ‘ਨਿਰਪੱਖ ਨਹੀਂ’ ਸਨ। ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਵੱਲੋਂ ਚੋਣਾਂ ਦੇ ਬਾਈਕਾਟ ਦੇ ਦਿੱਤੇ ਸੱਦੇ ਦਰਮਿਆਨ ਹਸੀਨਾ ਦੀ ਅਵਾਮੀ ਲੀਗ ਨੇ 300 ਮੈਂਬਰੀ ਸੰਸਦ ਵਿੱਚ 223 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਬੰਗਲਾਦੇਸ਼ ਵਿੱਚ ਚੋਣ ਵਾਲੇ ਦਿਨ ਵਿਰੋਧੀ ਧਿਰ ਦੇ ਹਜ਼ਾਰਾਂ ਮੈਂਬਰਾਂ ਦੀ ਗ੍ਰਿਫ਼ਤਾਰੀ ਤੇ ਬੇਨਿਯਮੀਆਂ ਦੀਆਂ ਰਿਪੋਰਟਾਂ ਤੋਂ ਵਾਸ਼ਿੰਗਟਨ ਫਿਕਰਮੰਦ ਹੈ। ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਬਿ੍ਟੇਨ ਨੇ ਚੋਣਾਂ ’ਚ ‘ਨਿਰਪੱਖ ਨਹੀਂ’ ਹੋਣ ’ਤੇ ਆਪਣਾ ਵਿਰੋਧ ਜਤਾਇਆ।

 

The post ਬੰਗਲਾਦੇਸ਼ ਚੋਣਾਂ ਦੀ ‘ਨਿਰਪੱਖਤਾ’ ’ਤੇ ਉਠੇ ਸਵਾਲ appeared first on punjabitribuneonline.com.


Source link

Check Also

Pandharpur Accident : ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਖੂਹ ਵਿੱਚ ਡਿੱਗੀ, 14 ਲੋਕਾਂ ਦੀ ਮੌਤ

Pandharpur Accident : ਮਹਾਰਾਸ਼ਟਰ ਦੇ ਪੰਧਰਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ …