Home / Punjabi News / ਫਿਲਮ ਅਦਾਕਾਰ ਰਾਕੇਸ਼ ਰੌਸ਼ਨ ਸਣੇ ਕਈਆਂ ਨਾਲ ਠੱਗੀ ਮਾਰਨ ਵਾਲੇ ਨੂੰ ਤਿੰਨ ਸਾਲ ਦੀ ਕੈਦ

ਫਿਲਮ ਅਦਾਕਾਰ ਰਾਕੇਸ਼ ਰੌਸ਼ਨ ਸਣੇ ਕਈਆਂ ਨਾਲ ਠੱਗੀ ਮਾਰਨ ਵਾਲੇ ਨੂੰ ਤਿੰਨ ਸਾਲ ਦੀ ਕੈਦ

ਮੁੰਬਈ, 9 ਜਨਵਰੀ
ਇਥੋਂ ਇਕ ਵਿਸ਼ੇਸ਼ ਅਦਾਲਤ ਨੇ ਫਿਲਮ ਅਦਾਕਾਰ ਤੇ ਨਿਰਦੇਸ਼ਕ ਰਾਕੇਸ਼ ਰੌਸ਼ਣ ਸਣੇ ਕਈ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ ਇਕ ਦਿਵਿਆਂਗ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਅਸ਼ਵਨੀ ਕੁਮਾਰ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਹੈ ਜੋ ਖੁਦ ਨੂੰ ਸੀਬੀਆਈ ਦਾ ਅਧਿਕਾਰੀ ਦੱਸ ਕੇ ਠੱਗੀਆਂ ਮਾਰਦਾ ਸੀ। ਇਸ ਮਾਮਲੇ ’ਚ ਇਕ ਹੋਰ ਮੁਲਜ਼ਮ ਰਾਜੇਸ਼ ਰਾਜਨ ਨੂੰ ਪਹਿਲਾਂ ਹੀ 2022 ’ਚ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਸ਼ਰਮਾ ਅਤੇ ਰਾਜੇਸ਼ ਨੂੰ ਰਾਕੇਸ਼ ਰੌਸ਼ਨ ਵਰਗੀਆਂ ਫਿਲਮੀ ਹਸਤੀਆਂ ਅਤੇ ਕਾਰੋਬਾਰੀਆਂ ਸਮੇਤ 200 ਤੋਂ ਵਧ ਲੋਕਾਂ ਨੂੰ ਧੋਖਾ ਦੇ ਕੇ ਠੱਗਣ ਦੇ ਦੋਸ਼ ਹੇਠ 2011 ’ਚ ਗ੍ਰਿਫ਼ਤਾਰ ਕੀਤਾ ਗਿਆ। ਇਹ ਲੋਕਾਂ ਨੂੰ 2006 ਤੋਂ ਖੁਦ ਨੂੰ ਸੀਬੀਆਈ ਦੇ ਅਧਿਕਾਰੀ ਦੱਸ ਕੇ ਠੱਗਦੇ ਸਨ।

The post ਫਿਲਮ ਅਦਾਕਾਰ ਰਾਕੇਸ਼ ਰੌਸ਼ਨ ਸਣੇ ਕਈਆਂ ਨਾਲ ਠੱਗੀ ਮਾਰਨ ਵਾਲੇ ਨੂੰ ਤਿੰਨ ਸਾਲ ਦੀ ਕੈਦ appeared first on punjabitribuneonline.com.


Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …