Home / Punjabi News / ਕੋਲਕਾਤਾ ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ

ਕੋਲਕਾਤਾ ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ

ਕੋਲਕਾਤਾ/ਮੁੰਬਈ

ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਲਕਾਤਾ ਲਗਾਤਾਰ ਤੀਜੇ ਸਾਲ ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣ ਕੇ ਉੱਭਰਿਆ ਹੈ। ਦੂਜੇ ਪਾਸੇ ਭਾਰਤ ਵਿੱਚ 2022 ’ਚ ਦੰਗਿਆਂ ਦੇ ਸਭ ਤੋਂ ਵੱਧ 8218 ਮਾਮਲੇ ਮਹਾਰਾਸ਼ਟਰ ’ਚ ਦਰਜ ਕੀਤੇ ਗਏ ਹਨ।
ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ ਕੋਲਕਾਤਾ ’ਚ 2022 ’ਚ ਪ੍ਰਤੀ ਲੱਖ ਲੋਕਾਂ ’ਤੇ ਗੰਭੀਰ ਅਪਰਾਧ ਦੇ 86.5 ਮਾਮਲੇ ਦਰਜ ਕੀਤੇ ਗਏ ਹਨ। ਇਸ ਮਗਰੋਂ ਪੁਣੇ (280.7) ਅਤੇ ਹੈਦਰਾਬਾਦ (299.25) ਦਾ ਸਥਾਨ ਰਿਹਾ। ਵੀਹ ਲੱਖ ਤੋਂ ਵੱਧ ਅਬਾਦੀ ਵਾਲੇ 19 ਸ਼ਹਿਰਾਂ ਦੇ ਅਧਿਐਨ ਮਗਰੋਂ ਰੈਂਕਿੰਗ ਜਾਰੀ ਕੀਤੀ ਗਈ ਹੈ।
ਦੂਜੇ ਪਾਸੇ 2022 ’ਚ ਦੰਗਿਆਂ ਦੇ ਸਭ ਤੋਂ ਵੱਧ 8218 ਕੇਸ ਮਹਾਰਾਸ਼ਟਰ ’ਚ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਦਾ ਉੱਤਰ ਪ੍ਰਦੇਸ਼ ਤੋਂ ਬਾਅਦ ਦੂਜਾ ਸਥਾਨ ਹੈ। ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ 2022 ’ਚ 2295 ਹੱਤਿਆਵਾਂ ਨਾਲ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਬਾਅਦ ਹੱਤਿਆ ਦੇ ਮਾਮਲਿਆਂ ’ਚ ਤੀਜੇ ਅਤੇ ਰਾਜਸਥਾਨ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਜਬਰ ਜਨਾਹ ਦੇ ਮਾਮਲਿਆਂ ’ਚ ਚੌਥੇ ਸਥਾਨ ’ਤੇ ਹੈ। ਮਹਾਰਾਸ਼ਟਰ ’ਚ ਜਬਰ ਜਨਾਹ ਦੇ 2904 ਕੇਸ ਦਰਜ ਕੀਤੇ ਗਏ। -ਪੀਟੀਆਈ

The post ਕੋਲਕਾਤਾ ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ appeared first on punjabitribuneonline.com.


Source link

Check Also

ਪੁਲਾੜ ’ਚ ਹਥਿਆਰਾਂ ਦੀ ਤਾਇਨਾਤੀ ਬਾਰੇ ਰੂਸ ਦਾ ਮਤਾ ਯੂਐੱਨ ਸਲਾਮਤੀ ਕੌਂਸਲ ਵੱਲੋਂ ਰੱਦ

  ਸੰਯੁਕਤ ਰਾਸ਼ਟਰ, 21 ਮਈ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਨੇ ਪੁਲਾੜ ਵਿਚ ਹਥਿਆਰ ਭੇਜਣ …