ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 6 ਦਸੰਬਰ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ 15 ਸਾਲ ਪਹਿਲਾਂ ਹੋਂਦ ’ਚ ਆਏ ਪੰਜਾਬੀ ਪ੍ਰੈਸ ਕਲੱਬ ਦੀ ਸਾਲਾਨਾ ਚੋਣ ਇਸ ਵਾਰ ਵੀ ਸਰਬਸੰਮਤੀ ਨਾਲ ਹੋਈ, ਜਿਸ ’ਚ ਪ੍ਰਧਾਨਗੀ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਸਹੋਤਾ ਨੂੰ ਸੌਂਪੀ ਗਈ। ਉਹ ਸਥਾਨਕ ਅਖਬਾਰ ਦੇ ਨਾਲ ਨਾਲ ਟੀਵੀ ਸ਼ੋਅ ਦਾ ਆਯੋਜਨ ਕਰਦੇ ਹਨ ਅਤੇ ਕਲੱਬ ਦੇ ਮੁਢਲੇ ਮੈਂਬਰਾਂ ‘ਚੋਂ ਹਨ। ਇਸ ਵੇਲੇ ਕਲੱਬ ਦੇ 35 ਮੈਂਬਰ ਹਨ, ਜੋ ਟੀ ਵੀ, ਰੇਡੀਓ ਤੇ ਪ੍ਰਿੰਟ ਮੀਡੀਆ ਨਾਲ ਸਬੰਧਤ ਹਨ। ਸਾਬਕਾ ਪ੍ਰਧਾਨ ਬਲਜਿੰਦਰ ਕੌਰ ਨੂੰ ਮੀਤ ਪ੍ਰਧਾਨ, ਜਰਨੈਲ ਸਿੰਘ ਆਰਟਿਸਟ ਨੂੰ ਜਨਰਲ ਸਕੱਤਰ ਤੇ ਰਸ਼ਪਾਲ ਸਿੰਘ ਗਿੱਲ ਨੂੰ ਉਸ ਦਾ ਸਹਾਇਕ ਬਣਾਇਆ ਗਿਆ। ਬਲਦੇਵ ਸਿੰਘ ਮਾਨ ਨੂੰ ਖਜ਼ਾਨਚੀ ਬਣਾਇਆ ਗਿਆ। ਸੁੱਖੀ ਰੰਧਾਵਾ ਤੇ ਬਲਵੀਰ ਕੌਰ ਢਿਲੋਂ ਨੂੰ ਕਾਰਜਕਾਰਨੀ ’ਚ ਸ਼ਾਮਲ ਕੀਤਾ ਗਿਆ। ਚੁਣੇ ਗਏ ਅਹੁਦੇਦਾਰ ਦੋ ਸਾਲਾਂ ਲਈ ਸੇਵਾਵਾਂ ਨਿਭਾਉਣਗੇ।
The post ਕੈਨੇਡਾ: ਗੁਰਪ੍ਰੀਤ ਸਹੋਤਾ ਬਣੇ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ appeared first on punjabitribuneonline.com.
Source link
Asian Tribune Your Multilingual Newspaper covering World and local news News