Home / Punjabi News / ਪਟਿਆਲਾ: ਪੀਐੱਸਪੀਸੀਐੱਲ ਮੁਲਾਜ਼ਮ 8 ਹਜਾ਼ਰ ਰੁਪਏ ਰਿਸ਼ਵਤ ਲੈਂਦਾ ਕਾਬੂ, ਜੇਈ ਦੀ ਭਾਲ ਜਾਰੀ

ਪਟਿਆਲਾ: ਪੀਐੱਸਪੀਸੀਐੱਲ ਮੁਲਾਜ਼ਮ 8 ਹਜਾ਼ਰ ਰੁਪਏ ਰਿਸ਼ਵਤ ਲੈਂਦਾ ਕਾਬੂ, ਜੇਈ ਦੀ ਭਾਲ ਜਾਰੀ

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਨਵੰਬਰ
ਪੰਜਾਬ ਵਜਿੀਲੈਂਸ ਬਿਊਰੋ ਨੇ ਪੀਐੱਸਪੀਸੀਐੱਲ ਦਫਤਰ ਪਟਿਆਲਾ ਵਿਖੇ ਤਾਇਨਾਤ ਕੰਪਲੈਂਟ ਹੈਂਡਲਿੰਗ ਬੁਆਏ (ਸੀਐੱਚਬੀ) ਕੁਲਵੰਤ ਸਿੰਘ ਨੂੰ 8000 ਰੁਪਏ ਕਥਤਿ ਤੌਰ ’ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇਹ ਬਜਿਲੀ ਮੁਲਾਜ਼ਮ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੂਲਰ ਦੇ ਵਸਨੀਕ ਜਸਵੀਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਜੂਨੀਅਰ ਇੰਜਨੀਅਰ ਦਵਿੰਦਰ ਸਿੰਘ ਅਤੇ ਸੀਐੱਚਬੀ ਕੁਲਵੰਤ ਸਿੰਘ ਉਸ ਨੂੰ ਘਰੇਲੂ ਬਜਿਲੀ ਦਾ ਲੋਡ ਪ੍ਰਵਾਨਤਿ ਸੀਮਾ ਤੋਂ ਵੱਧ ਹੋਣ ਸਬੰਧੀ ਧਮਕਾ ਰਹੇ ਹਨ। ਇਸ ਸਬੰਧੀ ਜੁਰਮਾਨੇ ਤੋਂ ਬਚਣ ਲਈ 8,000 ਰੁਪਏ ਦੀ ਕਥਤਿ ਰਿਸ਼ਵਤ ਮੰਗ ਰਹੇ ਹਨ। ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਪਟਿਆਲਾ ਰੇਂਜ ਦੀ ਵਜਿੀਲੈਂਸ ਟੀਮ ਨੇ ਮੁਲਜ਼ਮ ਕੁਲਵੰਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 8,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਦਵਿੰਦਰ ਸਿੰਘ ਜੇਈ ਅਤੇ ਕੁਲਵੰਤ ਸਿੰਘ ਸੀਐੱਚਬੀ ਦੇ ਖਿਲਾਫ਼ ਵਜਿੀਲੈਂਸ ਬਿਊਰੋ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਤਿ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੂਜੇ ਮੁਲਜ਼ਮ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

The post ਪਟਿਆਲਾ: ਪੀਐੱਸਪੀਸੀਐੱਲ ਮੁਲਾਜ਼ਮ 8 ਹਜਾ਼ਰ ਰੁਪਏ ਰਿਸ਼ਵਤ ਲੈਂਦਾ ਕਾਬੂ, ਜੇਈ ਦੀ ਭਾਲ ਜਾਰੀ appeared first on punjabitribuneonline.com.


Source link

Check Also

ਪੰਜਾਬ ਤੋਂ ਵੱਡੀ ਖ਼ਬਰ! ਜੌਬ ਇੰਟਰਵਿਊ ਲਈ ਨਿਕਲੀ ਕੁੜੀ ਦੀ ਮਿਲੀ ਲਾਸ਼, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Sangrur News: ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ ਕੁੜੀ ਦੀ …