Home / Punjabi News / ਈ-ਗੇਮਿੰਗਾਂ: ਪਹਿਲੀ ਅਕਤੂਬਰ ਤੋਂ ਲਾਗੂ ਹੋਣਗੀਆਂ ਜੀਐੱਸਟੀ ਦੀਆਂ ਸੋਧੀਆਂ ਮੱਦਾਂ

ਈ-ਗੇਮਿੰਗਾਂ: ਪਹਿਲੀ ਅਕਤੂਬਰ ਤੋਂ ਲਾਗੂ ਹੋਣਗੀਆਂ ਜੀਐੱਸਟੀ ਦੀਆਂ ਸੋਧੀਆਂ ਮੱਦਾਂ

ਨਵੀਂ ਦਿੱਲੀ, 30 ਸਤੰਬਰ

ਕੇਂਦਰੀ ਵਿੱਤ ਮੰਤਰਾਲੇ ਵੱਲੋਂ ਈ-ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ’ਤੇ ਜੀਐੱਸਟੀ ਦੀਆਂ ਸੋਧੀਆਂ ਹੋਈਆਂ ਮੱਦਾਂ ਪਹਿਲੀ ਅਕਤੂਬਰ ਤੋਂ ਲਾਗੂ ਕੀਤੀਆਂ ਜਾਣਗੀਆਂ। ਇਸ ਸਬੰਧੀ ਨੋਟੀਫਿਕੇਸ਼ਨ ਬੀਤੀ ਦੇਰ ਰਾਤ ਜਾਰੀ ਕੀਤਾ ਗਿਆ ਹੈ। ਕੇਂਦਰੀ ਜੀਐੱਸਟੀ ਨਿਯਮਾਂ ’ਚ ਕੀਤੀਆਂ ਸੋਧਾਂ ਅਨੁਸਾਰ ਈ-ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ਨੂੰ ਲਾਟਰੀ, ਸੱਟੇਬਾਜ਼ੀ ਤੇ ਜੂਏ ਵਾਂਗ ਕਾਰਵਾਈ ਯੋਗ ਮੰਨਿਆ ਜਾਵੇਗਾ ਤੇ ਇਨ੍ਹਾਂ ’ਤੇ ਲਗਾਈਆਂ ਗਈਆਂ ਸ਼ਰਤਾਂ ’ਤੇ 28 ਫੀਸਦੀ ਜੀਐੱਸਟੀ ਲਾਇਆ ਜਾਵੇਗਾ। ਇਕ ਹੋਰ ਜਾਣਕਾਰੀ ਅਨੁਸਾਰ ਵਿਦੇਸ਼ੀ ਆਨਲਾਈਨ ਗੇਮਾਂ ਲਈ ਭਾਰਤ ਵਿੱਚ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਘਰੇਲੂ ਕਾਨੂੰਨ ਅਨੁਸਾਰ ਹੀ ਭੁਗਤਾਨ ਕਰਨਾ ਹੋਵੇਗਾ। -ਪੀਟੀਆਈ

The post ਈ-ਗੇਮਿੰਗਾਂ: ਪਹਿਲੀ ਅਕਤੂਬਰ ਤੋਂ ਲਾਗੂ ਹੋਣਗੀਆਂ ਜੀਐੱਸਟੀ ਦੀਆਂ ਸੋਧੀਆਂ ਮੱਦਾਂ appeared first on punjabitribuneonline.com.


Source link

Check Also

ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ

ਨਵੀਂ ਦਿੱਲੀ, 18 ਮਈਦਿੱਲੀ ਹਾਈ ਕੋਰਟ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਬਿਨਾ ਇਜਾਜ਼ਤ ਤੋਂ ਕਾਰੋਬਾਰੀ …