Home / Punjabi News / ਮੁੱਖ ਮੰਤਰੀ ਦੀ ਕੋਠੀ ਅੱਗੇ ਪੰਪ ਅਪਰੇਟਰਾਂ ਵੱਲੋਂ ਸੂਬਾਈ ਧਰਨਾ

ਮੁੱਖ ਮੰਤਰੀ ਦੀ ਕੋਠੀ ਅੱਗੇ ਪੰਪ ਅਪਰੇਟਰਾਂ ਵੱਲੋਂ ਸੂਬਾਈ ਧਰਨਾ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਸਤੰਬਰ
ਪੰਜਾਬ ਭਰ ’ਚ ਪੰਚਾਇਤੀ ਸਕੀਮ ਅਧੀਨ ਕੰਮ ਕਰ ਰਹੇ ਸੈਂਕੜੇ ਪੰਪ ਅਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਲਈ ਇੱਥੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਰੋਸ ਮਾਰਚ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਪੰਜਾਬ ਦੇ ਪੰਚਾਇਤੀ ਪੰਪ ਅਪਰੇਟਰਾਂ ਨੂੰ ਜਲ ਸਪਲਾਈ ਵਿਭਾਗ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ।
ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਪੰਪ ਅਪਰੇਟਰ ਸਥਾਨਕ ਬਨਾਸਰ ਬਾਗ ’ਚ ਵਾਟਰ ਸਪਲਾਈ ਪੰਪ ਅਪਰੇਟਰਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਇਕੱਠੇ ਹੋਏ ਜਿੱਥੋਂ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਵੱਲ ਗਏ ਤਾਂ ਪੁਲੀਸ ਵੱਲੋਂ ਕਲੋਨੀ ਦੇ ਮੁੱਖ ਗੇਟ ’ਤੇ ਰੋਕ ਲਿਆ ਜਿੱਥੇ ਪੰਪ ਅਪਰੇਟਰਾਂ ਨੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਲੱਗੇ ਵਾਟਰ ਵਰਕਸਾਂ ਨੂੰ ਪੰਚਾਇਤਾਂ ਦੇ ਅਧੀਨ ਕੀਤਾ ਹੋਇਆ ਹੈ। ਇਨ੍ਹਾਂ ਵਾਟਰ ਵਰਕਸਾਂ ’ਤੇ ਪਿਛਲੇ 14/15 ਸਾਲਾਂ ਤੋਂ ਪੰਪ ਅਪਰੇਟਰ ਬਹੁਤ ਹੀ ਘੱਟ ਤਨਖਾਹ ’ਤੇ ਕੰਮ ਕਰ ਰਹੇ ਹਨ। ਨਿਗੂਣੀਆਂ ਤਨਖਾਹਾਂ ’ਤੇ ਪੰਪ ਅਪਰੇਟਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਘੱਟ ਤਨਖਾਹਾਂ ’ਤੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਸਕੀਮ ਅਧੀਨ ਵਾਟਰ ਵਰਕਸਾਂ ’ਤੇ ਕੰਮ ਕਰਦੇ ਪੰਪ ਅਪਰੇਟਰਾਂ ਨੂੰ ਜਲ ਸਪਲਾਈ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ, ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਤਨਖਾਹਾਂ ਸਿੱਧੀਆਂ ਵਰਕਰਾਂ ਦੇ ਬੈਂਕ ਖਾਤਿਆਂ ਵਿੱਚ ਪਾਈਆਂ ਜਾਣ। ਧਰਨੇ ਨੂੰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ, ਸੂਬਾ ਸਕੱਤਰ ਬੋਹੜ ਸਿੰਘ, ਮੇਹਰ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਉਮੇਦ ਖਾਂ ਜ਼ਿਲ੍ਹਾ ਪ੍ਰਧਾਨ ਬਠਿੰਡਾ, ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਆਦਿ ਨੇ ਵੀ ਸੰਬੋਧਨ ਕੀਤਾ। ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐਸੋਸੀਏਸ਼ਨ ਦੀ ਕੈਬਨਿਟ ਸਬ ਕਮੇਟੀ ਨਾਲ ਪੈਨਲ ਮੀਟਿੰਗ 29 ਸਤੰਬਰ ਦੀ ਚੰਡੀਗੜ੍ਹ ’ਚ ਨਿਸ਼ਚਿਤ ਕਰਵਾਈ ਗਈ। ਪ੍ਰਸ਼ਾਸ਼ਨ ਦੀ ਤਰਫ਼ੋਂ ਧਰਨੇ ’ਚ ਪੁੱਜੇ ਤਹਿਸੀਲਦਾਰ ਨੇ ਐਸੋਸੀਏਸ਼ਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਲਿਖਤੀ ਪੱਤਰ ਸੋਮਵਾਰ ਤੱਕ ਦੇ ਦਿੱਤਾ ਜਾਵੇਗਾ। ਇਸ ਮਗਰੋਂ ਧਰਨਾ ਸਮਾਪਤ ਹੋਇਆ।

The post ਮੁੱਖ ਮੰਤਰੀ ਦੀ ਕੋਠੀ ਅੱਗੇ ਪੰਪ ਅਪਰੇਟਰਾਂ ਵੱਲੋਂ ਸੂਬਾਈ ਧਰਨਾ appeared first on punjabitribuneonline.com.


Source link

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …