Home / Punjabi News / ਸੀਪੀਐੱਮ ਪੋਲਿਟ ਬਿਊਰ ਮੈਂਬਰ ਸੁਭਾਸ਼ਿਨੀ ਅਲੀ ਨੇ ਮਨੀਪੁਰ ਵੀਡੀਓ ਕੇਸ ਬਾਰੇ ਟਵੀਟ ਲਈ ਮੁਆਫ਼ੀ ਮੰਗੀ

ਸੀਪੀਐੱਮ ਪੋਲਿਟ ਬਿਊਰ ਮੈਂਬਰ ਸੁਭਾਸ਼ਿਨੀ ਅਲੀ ਨੇ ਮਨੀਪੁਰ ਵੀਡੀਓ ਕੇਸ ਬਾਰੇ ਟਵੀਟ ਲਈ ਮੁਆਫ਼ੀ ਮੰਗੀ

ਟ੍ਰਬਿਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 24 ਜੁਲਾਈ
ਸੀਪੀਐੱਮ ਪੋਲਿਟ ਬਿਊਰੋ ਮੈਂਬਰ ਤੇ ਕਾਨਪੁਰ ਤੋਂ ਸਾਬਕਾ ਸੰਸਦ ਮੈਂਬਰ ਸੁਭਾਸ਼ਿਨੀ ਅਲੀ ਨੇ ਮਨੀਪੁਰ ਵਿੱਚ ਦੋ ਕੁੱਕੀ ਔਰਤਾਂ ਉੱਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਆਰਐਸਐਸ ਨੂੰ ਫਸਾਉਣ ਵਾਲਾ ਇੱਕ ਟਵੀਟ ਪੋਸਟ ਕਰਨ ਲਈ ਮੁਆਫੀ ਮੰਗੀ ਹੈ। ਅਲੀ ਨੇ ਕਿਹਾ, ‘‘ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ 2 ਵਿਅਕਤੀਆਂ ਦੇ ਸਬੰਧ ਵਿੱਚ ਇੱਕ ਝੂਠੇ ਟਵੀਟ ਨੂੰ ਰੀਟਵੀਟ ਕੀਤਾ, ਜਿਨ੍ਹਾਂ ਦੀ ਪਛਾਣ ਮਨੀਪੁਰ ਵਿੱਚ ਔਰਤਾਂ ਵਿਰੁੱਧ ਅਤਿਅੰਤ ਜਿਨਸੀ ਹਿੰਸਾ ਦੇ ਭਿਆਨਕ ਮਾਮਲੇ ਵਿੱਚ ਦੋਸ਼ੀ ਵਜੋਂ ਕੀਤੀ ਜਾ ਰਹੀ ਸੀ। ਮੈਂ ਅਣਜਾਣੇ ਵਿੱਚ ਹੋਈ ਇਸ ਗਲਤੀ ਲਈ ਬਿਨਾਂ ਸ਼ਰਤ ਮੁਆਫੀ ਮੰਗਦੀ ਹਾਂ।’’ -ਪੀਟੀਆਈ

The post ਸੀਪੀਐੱਮ ਪੋਲਿਟ ਬਿਊਰ ਮੈਂਬਰ ਸੁਭਾਸ਼ਿਨੀ ਅਲੀ ਨੇ ਮਨੀਪੁਰ ਵੀਡੀਓ ਕੇਸ ਬਾਰੇ ਟਵੀਟ ਲਈ ਮੁਆਫ਼ੀ ਮੰਗੀ appeared first on punjabitribuneonline.com.


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …