Home / Punjabi News / ਫਿਲੌਰ ਬੱਸ ਅੱਡੇ ਕੋਲੋਂ ਪੰਜ ਹਥਿਆਰਬੰਦ ਨੌਜਵਾਨਾਂ ਨੇ ਟੌਲ ਪਲਾਜ਼ਾ ਦੇ ਮੈਨੇਜਰ ਕੋਲੋਂ 23.30 ਲੱਖ ਰੁਪਏ ਲੁੱਟੇ

ਫਿਲੌਰ ਬੱਸ ਅੱਡੇ ਕੋਲੋਂ ਪੰਜ ਹਥਿਆਰਬੰਦ ਨੌਜਵਾਨਾਂ ਨੇ ਟੌਲ ਪਲਾਜ਼ਾ ਦੇ ਮੈਨੇਜਰ ਕੋਲੋਂ 23.30 ਲੱਖ ਰੁਪਏ ਲੁੱਟੇ

ਸਰਬਜੀਤ ਗਿੱਲ

ਫਿਲੌਰ, 24 ਜੁਲਾਈ
ਇਥੇ ਲਾਡੋਵਾਲ ਟੌਲ ਪਲਾਜ਼ਾ ਦੇ ਮੈਨੇਜਰ ਦੀ ਕਾਰ ਨੂੰ ਲੁਟੇਰਿਆਂ ਨੇ ਘੇਰ ਕੇ ਸਥਾਨਕ ਬੱਸ ਅੱਡੇ ਕੋਲੋਂ 23.30 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਮੈਨੇਜਰ ਆਪਣੇ ਡਰਾਈਵਰ ਨਾਲ ਲਾਡੋਵਾਲ ਤੋਂ ਸਥਾਨਕ ਪੰਜਾਬ ਨੈਸ਼ਨਲ ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਆ ਰਿਹਾ ਸੀ ਕਿ ਗੱਡੀ ਵਿਚ ਸਵਾਰ ਪੰਜ ਹਥਿਆਰਬੰਦ ਨੌਜਵਾਨਾਂ ਨੇ ਨਗਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਸ ਤੋਂ ਪਹਿਲਾ ਲੁਟੇਰਿਆਂ ਦੀਆਂ ਦੋ ਗੱਡੀਆਂ ਆਈਆਂ। ਇਕ ਗੱਡੀ ਮੈਨੇਜਰ ਦੀ ਗੱਡੀ ਅੱਗੇ ਲੱਗ ਗਈ ਅਤੇ ਦੂਜੀ ਗੱਡੀ ਉਸ ਦੇ ਪਿੱਛੇ ਲੱਗ ਗਈ। ਪਤਾ ਲੱਗਾ ਹੈ ਕਿ ਮੈਨੇਜਰ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਅੰਦਰੋਂ ਲਾਕ ਕਰ ਲਿਆ ਸੀ। ਲੁਟੇਰਿਆਂ ਨੇ ਮੈਨੇਜਰ ਦੀ ਗੱਡੀ ਨੂੰ ਘੇਰਦੇ ਹੋਏ ਉਸ ਦੇ ਅੰਦਰ ਪਿਆ 23.30 ਲੱਖ ਦਾ ਕੈਸ਼ ਕੱਢ ਲਿਆ ਅਤੇ ਫਰਾਰ ਹੋ ਗਏ। ਮੌਕੇ ’ਤੇ ਪਹੁੰਚੀ ਪੁਲੀਸ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਪੂਰੇ ਸਬ-ਡਿਵੀਜ਼ਨ ਵਿਚ ਹਾਈ ਅਲਰਟ ਕਰਕੇ ਗੱਡੀਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ।

The post ਫਿਲੌਰ ਬੱਸ ਅੱਡੇ ਕੋਲੋਂ ਪੰਜ ਹਥਿਆਰਬੰਦ ਨੌਜਵਾਨਾਂ ਨੇ ਟੌਲ ਪਲਾਜ਼ਾ ਦੇ ਮੈਨੇਜਰ ਕੋਲੋਂ 23.30 ਲੱਖ ਰੁਪਏ ਲੁੱਟੇ appeared first on punjabitribuneonline.com.


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …