Home / Punjabi News / ਜੱਜ ਪ੍ਰੋਟੋਕਾਲ ਦੀ ਦੁਰਵਰਤੋਂ ਨਾ ਹੋਵੇ: ਚੀਫ ਜਸਟਿਸ

ਜੱਜ ਪ੍ਰੋਟੋਕਾਲ ਦੀ ਦੁਰਵਰਤੋਂ ਨਾ ਹੋਵੇ: ਚੀਫ ਜਸਟਿਸ

ਨਵੀਂ ਦਿੱਲੀ, 21 ਜੁਲਾਈ
ਭਾਰਤੀ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਸਾਰੀਆਂ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਜੱਜਾਂ ਨੂੰ ਪ੍ਰੋਟੋਕੋਲ ਸਹੂਲਤਾਂ ਦੀ ਵਰਤੋਂ ਇਸ ਢੰਗ ਨਾਲ ਨਹੀਂ ਕਰਨੀ ਚਾਹੀਦੀ ਕਿ ਦੂਸਰਿਆਂ ਲਈ ਸਮੱਸਿਆਵਾਂ ਖੜ੍ਹੀਆਂ ਹੋਣ ਜਾਂ ਨਿਆਂਪਾਲਿਕਾ ਨੂੰ ਲੋਕ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਵੇ। ਚੀਫ ਜਸਟਿਸ ਨੇ ਆਪਣੇ ਪੱਤਰ ਵਿੱਚ ਹਾਲ ਹੀ ਦੀ ਇੱਕ ਘਟਨਾ ’ਤੇ ਨਾਰਾਜ਼ਗੀ ਪ੍ਰਗਟਾਈ ਜਿਸ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਰੇਲ ਗੱਡੀ ਦੀ ਯਾਤਰਾ ਦੌਰਾਨ ‘ਉਸ ਦੀਆਂ ਲੋੜਾਂ ਨੂੰ ਪੂਰਾ ਨਾ ਕਰਨ’ ਕਾਰਨ ਰੇਲਵੇ ਅਥਾਰਟੀਆਂ ਤੋਂ ਜਵਾਬ ਮੰਗਿਆ ਸੀ। -ਪੀਟੀਆਈ

The post ਜੱਜ ਪ੍ਰੋਟੋਕਾਲ ਦੀ ਦੁਰਵਰਤੋਂ ਨਾ ਹੋਵੇ: ਚੀਫ ਜਸਟਿਸ appeared first on punjabitribuneonline.com.


Source link

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …