Home / Punjabi News / ਔਰਤਾਂ ਨੂੰ ਮਾਂ ਮੰਨਦੇ ਨੇ ਮਨੀਪੁਰ ਦੇ ਲੋਕ, ਘਟਨਾ ਨੇ ਸੂਬੇ ਨੂੰ ਦਾਗ਼ਦਾਰ ਕੀਤਾ: ਬੀਰੇਨ ਸਿੰਘ

ਔਰਤਾਂ ਨੂੰ ਮਾਂ ਮੰਨਦੇ ਨੇ ਮਨੀਪੁਰ ਦੇ ਲੋਕ, ਘਟਨਾ ਨੇ ਸੂਬੇ ਨੂੰ ਦਾਗ਼ਦਾਰ ਕੀਤਾ: ਬੀਰੇਨ ਸਿੰਘ

ਇੰਫਾਲ, 21 ਜੁਲਾਈ
ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਅੱਜ ਕਿਹਾ ਕਿ ਸੂਬੇ ਦੇ ਲੋਕ ਔਰਤਾਂ ਨੂੰ ‘ਮਾਂ’ ਮੰਨਦੇ ਹਨ, ਪਰ ਸਮਾਜ ਵਿਰੋਧੀ ਅਨਸਰਾਂ ਨੇ ਇਸ ਦੀ ਦਿੱਖ ਨੂੰ ਦਾਗ਼ਦਾਰ ਕਰ ਦਿੱਤਾ। ਹਥਿਆਰਬੰਦ ਲੋਕਾਂ ਦੇ ਇੱਕ ਸਮੂਹ ਵੱਲੋਂ ਮਈ ਵਿੱਚ ਆਦਿਵਾਸੀ ਔਰਤਾਂ ਨੂੰ ਨਗਨ ਕਰ ਕੇ ਘੁਮਾਏ ਜਾਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਵਿੱਚ ਥੂ-ਥੂ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਦੇ ਵਿਰੋਧ ਵਿੱਚ ਉੱਤਰ-ਪੂਰਬੀ ਸੂਬੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਸ ਘਟਨਾ ਸਬੰਧੀ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਰੇਨ ਸਿੰਘ ਨੇ ਕਿਹਾ ਕਿ ਲੋਕ ਮੰਗ ਕਰ ਰਹੇ ਹਨ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਪੀਟੀਆਈ

The post ਔਰਤਾਂ ਨੂੰ ਮਾਂ ਮੰਨਦੇ ਨੇ ਮਨੀਪੁਰ ਦੇ ਲੋਕ, ਘਟਨਾ ਨੇ ਸੂਬੇ ਨੂੰ ਦਾਗ਼ਦਾਰ ਕੀਤਾ: ਬੀਰੇਨ ਸਿੰਘ appeared first on punjabitribuneonline.com.


Source link

Check Also

ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਮਈ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ …