Breaking News
Home / Punjabi News / ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ

ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ

ਪਟਨਾ: ਵਿਰੋਧੀ ਧਿਰਾਂ ਦੀ ਮੀਟਿੰਗ ਦੌਰਾਨ ਅੱਜ ਇੱਥੇ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਹੁਣ ਵਿਆਹ ਕਰ ਲੈਣ। ਲਾਲੂ ਨੇ ਗਾਂਧੀ ਨੂੰ ਆਪਣੇ ਮਜ਼ਾਹੀਆ ਅੰਦਾਜ਼ ਵਿੱਚ ਕਿਹਾ, ”ਤੁਸੀਂ ਵਿਆਹ ਕਰੋ, ਅਸੀਂ ਲੋਕ ਬਾਰਾਤ ਚੱਲੀਏ।’ ਇਸ ਦੇ ਜਵਾਬ ਵਿੱਚ ਕਾਂਗਰਸੀ ਆਗੂ ਨੇ ਕਿਹਾ ਕਿ ‘ਤੁਸੀਂ ਕਹਿ ਦਿੱਤਾ, ਤਾਂ (ਵਿਆਹ) ਹੋ ਜਾਵੇਗਾ।” ਲਾਲੂ ਨੇ ਰਾਹੁਲ ਗਾਂਧੀ ਦੀ ਦਾੜ੍ਹੀ ਵੱਲ ਇਸ਼ਾਰਾ ਕਰਦਿਆਂ ਕਿਹਾ, ”ਤੁਸੀਂ ਘੁੰਮਣ ਲੱਗੇ ਤਾਂ ਦਾੜ੍ਹੀ ਵਧਾ ਲਈ, ਇਸ ਤੋਂ ਹੇਠਾਂ ਨਾ ਲੈ ਕੇ ਜਾਣਾ।’ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ”ਤੁਸੀਂ ਸਾਡੀ ਸਲਾਹ ਨਹੀਂ ਮੰਨੀ, ਵਿਆਹ ਨਹੀਂ ਕਰਵਾਇਆ। ਅਜੇ ਸਮਾਂ ਨਹੀਂ ਲੰਘਿਆ। ਤੁਸੀਂ ਵਿਆਹ ਕਰੋ, ਅਸੀਂ ਲੋਕ ਬਾਰਾਤ ਚੱਲੀਏ।” ਉਨ੍ਹਾਂ ਕਿਹਾ, ”ਤੁਹਾਡੀ ਮੰਮੀ (ਸੋਨੀਆ ਗਾਂਧੀ) ਕਹਿੰਦੀ ਹੁੰਦੀ ਸੀ ਕਿ ਸਾਡੀ ਗੱਲ ਨਹੀਂ ਮੰਨਦਾ, ਇਸ ਦਾ ਵਿਆਹ ਕਰਵਾਓ। ਤੁਸੀਂ ਹੁਣ ਵਿਆਹ ਕਰ ਲਵੋ।” -ਪੀਟੀਆਈ


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …