Breaking News
Home / Punjabi News / ਚੀਨ ਵਿੱਚ ਬਣੇ ਜਹਾਜ਼ ਦੀ ਪਲੇਠੀ ਉਡਾਣ ਰਹੀ ਸਫ਼ਲ

ਚੀਨ ਵਿੱਚ ਬਣੇ ਜਹਾਜ਼ ਦੀ ਪਲੇਠੀ ਉਡਾਣ ਰਹੀ ਸਫ਼ਲ

ਪੇਈਚਿੰਗ/ਸ਼ੰਘਾਈ: ਚੀਨ ਦੇ ਪਹਿਲੇ ਸਵਦੇਸ਼ੀ ਮੁਸਾਫ਼ਰ ਜਹਾਜ਼ ਸੀ919 ਨੇ ਪਹਿਲੀ ਕਮਰਸ਼ੀਅਲ ਉਡਾਣ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਇਸ ਨਾਲ ਚੀਨ ਸ਼ਹਿਰੀ ਹਵਾਬਾਜ਼ੀ ਦੀ ਮੰਡੀ ‘ਚ ਦਾਖ਼ਲ ਹੋ ਗਿਆ ਹੈ ਜੋ ਪੱਛਮੀ ਮੁਲਕਾਂ ਦੇ ਬੋਇੰਗ ਅਤੇ ਏਅਰਬੱਸ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਵੇਗਾ। ਚਾਈਨਾ ਈਸਟਰਨ ਏਅਰਲਾਈਨਜ਼ ਵੱਲੋਂ ਸੀ919 ਦੀ ਪਹਿਲੀ ਉਡਾਣ ਸ਼ੰਘਾਈ ਤੋਂ ਪੇਈਚਿੰਗ ਵਿਚਕਾਰ ਚਲਾਈ ਗਈ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ 164 ਸੀਟਾਂ ਵਾਲੇ ਜਹਾਜ਼ ‘ਚ 128 ਮੁਸਾਫ਼ਰ ਸਵਾਰ ਸਨ। -ਪੀਟੀਆਈ


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …