Home / Punjabi News / ‘ਮਨ ਕੀ ਬਾਤ’ ਦੀਆਂ 100 ਇਤਿਹਾਸਕ ਕੜੀਆਂ ਮੀਲ ਦਾ ਪੱਥਰ: ਅਨੁਰਾਗ ਠਾਕੁਰ

‘ਮਨ ਕੀ ਬਾਤ’ ਦੀਆਂ 100 ਇਤਿਹਾਸਕ ਕੜੀਆਂ ਮੀਲ ਦਾ ਪੱਥਰ: ਅਨੁਰਾਗ ਠਾਕੁਰ

ਪਾਲ ਸਿੰਘ ਨੌਲੀ

ਜਲੰਧਰ, 30 ਅਪਰੈਲ

ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੀ 100ਵੀਂ ਕੜੀ ਨੂੰ ਭਾਜਪਾ ਵਰਕਰਾਂ ਨਾਲ ਵਾਰਡ ਨੰਬਰ 121, ਰਾਮਾ ਮੰਡੀ ਜਲੰਧਰ ਵਿੱਚ ਸੁਣਿਆ ਅਤੇ ਇਸ ਨੂੰ ਇਕ ਇਤਿਹਾਸਕ ਪਲ ਤੇ ਮੀਲ ਦਾ ਪੱਥਰ ਕਰਾਰ ਦਿੱਤਾ। ਸ੍ਰੀ ਠਾਕੁਰ ਨੇ ਇਸ ਨੂੰ ਇਤਿਹਾਸਕ ਪਲ ਦੱਸਦੇ ਹੋਏ ਕਿਹਾ ਕਿ ਅੱਜ ਵਿਸ਼ਵ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੀ ਇਤਿਹਾਸਕ 100ਵੀਂ ਕੜੀ ਦਾ ਗਵਾਹ ਬਣ ਗਿਆ ਹੈ। ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਪੂਰੀ ਤਰ੍ਹਾਂ ਗੈਰ-ਸਿਆਸੀ, ਪੂਰੀ ਤਰ੍ਹਾਂ ਜਨਤਾ ਨੂੰ ਸਮਰਪਿਤ ਅਤੇ ਪੂਰੀ ਤਰ੍ਹਾਂ ਸਮਾਜ ਭਲਾਈ ਨੂੰ ਸਮਰਪਿਤ ਹੈ।


Source link

Check Also

ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ 541 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, ਇਤਿਹਾਸਿਕ ਗੁਰਧਾਮਾਂ ਦੇ ਕਰਨਗੇ ਦਰਸ਼ਨ

Amritsar News: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ …