Home / Punjabi News / ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਹਿੰਸਕ ਘਟਨਾਵਾਂ

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਹਿੰਸਕ ਘਟਨਾਵਾਂ

ਕੋਲਕਾਤਾ, 12 ਜੂਨ

ਪੈਗੰਬਰ ਮੁਹੰਮਦ ਬਾਰੇ ਭਾਜਪਾ ਦੇ ਦੋ ਬਰਖ਼ਾਸਤ ਆਗੂਆਂ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਕਾਰਨ ਪੱਛਮੀ ਬੰਗਾਲ ਦੇ ਹਾਵੜਾ ਅਤੇ ਮੁਰਸ਼ਿਦਾਬਾਦ ਜ਼ਿਲ੍ਹਿਆਂ ਵਿੱਚ ਤਣਾਅ ਵੱਧ ਗਿਆ ਸੀ ਤੇ ਹਿੰਸਕ ਰੋਸ ਪ੍ਰਦਰਸ਼ਨ ਵੀ ਹੋਏ ਸਨ। ਇਸੇ ਦੌਰਾਨ ਐਤਵਾਰ ਸ਼ਾਮ ਨੂੰ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਵੀ ਹਿੰਸਕ ਘਟਨਾਵਾਂ ਵਾਪਰੀਆਂ। ਰੋਹ ਵਿੱਚ ਆਈ ਭੀੜ ਨੇ ਨਾਦੀਆ ਜ਼ਿਲ੍ਹੇ ਦੇ ਬੇਥੂਆਦਾਹਾਰੀ ਰੇਲਵੇ ਸਟੇਸ਼ਨ ‘ਤੇ ਇਕ ਖੜ੍ਹੀ ਹੋਈ ਰੇਲ ਗੱਡੀ ਦੇ ਕੋਚ ਸਣੇ ਰੇਲਵੇ ਸਟੇਸ਼ਨ ਦੇ ਦਫਰਤਾਂ ‘ਤੇ ਪੱਥਰ ਸੁੱਟੇ। ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ਨੇੜੇ ਕੌਮੀ ਹਾਈਵੇਅ ਨੰਬਰ 24 ‘ਤੇ ਵੀ ਆਵਾਜਾਈ ਰੋਕੀ ਅਤੇ ਰੇਲਵੇ ਟਰੈਕ ਜਾਮ ਕੀਤੇ। -ਆਈਏਐੱਨਐੱਸ


Source link

Check Also

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਇਸ ਵੱਡੇ ਅਫ਼ਸਰ ਦਾ ਅਚਾਨਕ ਹੋਇਆ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Punjab News: ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹੁਣ …