Home / Punjabi News / ਯੂਕਰੇਨ ਦੀਆਂ ਫੌਜਾਂ ਨੇ ਰੂਸ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ: ਜ਼ੇਲੈਂਸਕੀ

ਯੂਕਰੇਨ ਦੀਆਂ ਫੌਜਾਂ ਨੇ ਰੂਸ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ: ਜ਼ੇਲੈਂਸਕੀ

ਕੀਵ, 12 ਜੂਨ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਯੂਕਰੇਨ ‘ਚ ਜੰਗ ਕਦੋਂ ਤੱਕ ਚੱਲੇਗੀ ਪਰ ਯੂਕਰੇਨ ਦੀ ਸੈਨਾ ਰੂਸੀ ਫੌਜੀਆਂ ਦਾ ਪੂਰਬੀ ਯੂਕਰੇਨ ‘ਚ ਮੁਕਾਬਲਾ ਕਰਕੇ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫੇਰ ਰਹੀ ਹੈ। ਜ਼ੇਲੈਂਸਕੀ ਨੇ ਆਪਣੇ ਵੀਡੀਓ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ਨੂੰ ਡੋਨਬਾਸ ਖੇਤਰ ‘ਚ ਲੜ ਰਹੇ ਯੂਕਰੇਨ ਦੇ ਆਪਣੇ ਰਾਖਿਆਂ ‘ਤੇ ਮਾਣ ਹੈ। ਉਨ੍ਹਾਂ ਕਿਹਾ, ‘ਯਾਦ ਰੱਖੋ ਕਿ ਮਈ ਦੀ ਸ਼ੁਰੂਆਤ ‘ਚ ਰੂਸ ਨੇ ਕਿਸ ਤਰ੍ਹਾਂ ਡੋਨਬਾਸ ‘ਤੇ ਕਬਜ਼ਾ ਕਰਨ ਦੀ ਉਮੀਦ ਜ਼ਾਹਿਰ ਕੀਤੀ ਸੀ।’ ਉਨ੍ਹਾਂ ਕਿਹਾ ਕਿ ਇਹ ਜੰਗ ਦਾ 108ਵਾਂ ਦਿਨ ਹੈ ਅਤੇ ਜੰਗ ਦੀ ਸ਼ੁਰੂਆਤ ‘ਚ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ‘ਚ ਨਾਕਾਮ ਰਹਿਣ ਤੋਂ ਬਾਅਦ ਰੂਸ ਨੇ ਵੱਡੇ ਪੱਧਰ ‘ਤੇ ਰੂਸੀ ਭਾਸ਼ਾ ਬੋਲਦੇ ਡੋਨਬਾਸ ਦੇ ਹਿੱਸਿਆਂ ਤੋਂ ਇਲਾਵਾ ਦੇਸ਼ ਦੇ ਦੱਖਣੀ ਤੱਟ ‘ਤੇ ਕਬਜ਼ਾ ਕਰਨ ਵੱਲ ਧਿਆਨ ਕੇਂਦਰਿਤ ਕੀਤਾ। ਜ਼ੇਲੈਂਸਕੀ ਨੇ ਕਿਹਾ ਕਿ ਹੁਣ ਜਦੋਂ ਜੰਗ ਦਾ ਅੰਤ ਦਿਖਾਈ ਨਹੀਂ ਦੇ ਰਿਹਾ ਤਾਂ ਯੂਕਰੇਨ ਨੂੰ ਆਪਣੀ ਰਾਖੀ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। -ਏਪੀ


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …