Home / Punjabi News / ਸਮੁੰਦਰੀ ਬੇੜਾ ਡੁੁੱਬਣ ਤੋਂ ਬਾਅਦ ਰੂਸ ਵੱਲੋਂ ਜਵਾਬੀ ਕਾਰਵਾਈ

ਸਮੁੰਦਰੀ ਬੇੜਾ ਡੁੁੱਬਣ ਤੋਂ ਬਾਅਦ ਰੂਸ ਵੱਲੋਂ ਜਵਾਬੀ ਕਾਰਵਾਈ

ਕੀਵ, 15 ਅਪਰੈਲ

ਯੂਕਰੇਨ ਵੱਲੋਂ ਰੂਸ ਦੇ ਕਾਲੇ ਸਾਗਰ ਵਿਚ ਸਮੁੰਦਰੀ ਬੇੜੇ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਰੂਸ ਨੇ ਅੱਜ ਜਵਾਬੀ ਕਾਰਵਾਈ ਕੀਤੀ ਹੈ। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਕਈ ਮਿਜ਼ਾਇਲਾਂ ਦਾਗੀਆਂ ਹਨ। ਇਸ ਤੋਂ ਪਹਿਲਾਂ ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਰੂਸ ਦੇ ਸਭ ਤੋਂ ਵੱਡੇ ਜੰਗੀ ਸਮੁੰਦਰੀ ਬੇੜੇ ਨੂੰ ਤਬਾਹ ਕਰ ਦਿੱਤਾ ਹੈ। ਰੂਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਉਸ ਦਾ ਸਮੁੰਦਰੀ ਬੇੜਾ ਯੂਕਰੇਨ ਦੇ ਹਮਲੇ ਕਾਰਨ ਤਬਾਹ ਹੋਇਆ ਹੈ। ਮਾਸਕੋ ਵਿਚਲੇ ਅਧਿਕਾਰੀਆਂ ਨੇ ਕਿਹਾ ਹੈ ਕਿ 500 ਤੋਂ ਵੱਧ ਰੂਸੀਆਂ ਨੂੰ ਬੇੜੇ ਵਿਚੋਂ ਸੁਰੱਖਿਅਤ ਕੱਢ ਲਿਆ ਗਿਆ ਸੀ।


Source link

Check Also

ਪੰਜਾਬ ਸ਼ਿਵ ਸੈਨਾ ਆਗੂ ’ਤੇ ਹਮਲੇ ਤੋਂ ਬਾਅਦ ਸ਼ਬਦੀ ਜੰਗ ਛਿੜੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਜੁਲਾਈ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ …