Home / Punjabi News / ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ’ਤੇ ਅਪਡੇਟ ਕਰਾਇਆ ਜਾ ਸਕੇਗਾ ਮੋਬਾਈਲ ਨੰਬਰ

ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ’ਤੇ ਅਪਡੇਟ ਕਰਾਇਆ ਜਾ ਸਕੇਗਾ ਮੋਬਾਈਲ ਨੰਬਰ

ਨਵੀਂ ਦਿੱਲੀ: ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ਵਿੱਚ ਮੋਬਾਈਲ ਫੋਨ ਨੰਬਰ ਅਪਡੇਟ ਕਰਾਇਆ ਜਾ ਸਕੇਗਾ। ਇੰਡੀਆ ਪੋਸਟ ਪੇਅਮੈਂਟ ਬੈਂਕ(ਆਈਪੀਪੀਬੀ) ਅਤੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਇਸ ਸਬੰਧੀ ਸਮਝੌਤਾ ਕੀਤਾ ਹੈ। ਇਹ ਸੇਵਾ 650 ਇੰਡੀਆ ਪੋਸਟ ਪੇਅਮੈਂਟ ਬੈਂਕ ਦੇ 1.46 ਲੱਖ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਇੰਡੀਆ ਪੋਸਟ ਪੇਅਮੈਂਟ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਜੇ ਵੈਂਕਟਰਾਮੂ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ। ਹਾਲ ਦੀ ਘੜੀ ਆਈਪੀਪੀਬੀ ਵੱਲੋਂ ਸਿਰਫ ਮੋਬਾਈਲ ਅਪਡੇਟ ਦੀ ਸਹੂਲਤ ਹੀ ਦਿੱਤੀ ਗਈ ਹੈ ਤੇ ਛੇਤੀ ਹੀ ਇਸ ਨੈਟਵਰਕ ਰਾਹੀਂ ਬੱਚਿਆਂ ਦੇ ਨਾਮ ਦਰਜ ਕਰਨ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ। -ਏਜੰਸੀ


Source link

Check Also

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Partiala News: ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ …