ਪੁਣੇ, 7 ਜੂਨ
ਜ਼ਿਲ੍ਹੇ ਦੇ ਉਦਯੋਗਿਕ ਖੇਤਰ ਵਿਚ ਸਥਿਤ ਇਕ ਕੈਮੀਕਲ ਫੈਕਟਰੀ ਵਿਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਈ ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਹੁਣ ਤਕ 12 ਲਾਸ਼ਾਂ ਬਰਾਮਦ ਹੋਈਆਂ ਹਨ ਤੇ 20 ਵਿਅਕਤੀਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਜਦੋਂ ਕਿ 3 ਹਾਲੇ ਵੀ ਲਾਪਤਾ ਹਨ। ਪੀ.ਐੱਮ.ਆਰ.ਡੀ.ਏ. ਫਾਇਰ ਸਰਵਿਸਿਜ਼ ਦੇ ਚੀਫ ਫਾਇਰ ਅਫਸਰ ਦੇਵੇਂਦਰ ਪੋਟਫੋੜੇ ਨੇ ਕਿਹਾ ਕਿ ਹੁਣ ਤਕ ਦਰਜਨ ਦੇ ਕਰੀਬ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫੈਕਟਰੀ ਵਿੱਚ ਸੈਨੇਟਾਈਜ਼ਰ ਬਣਾਇਆ ਜਾ ਰਿਹਾ ਸੀ।
Source link