Home / Punjabi News / ਮਿਆਂਮਾਰ ਦੀ ਸਥਿਤੀ ਤੋਂ ਭਾਰਤ ਚਿੰਤਤ

ਮਿਆਂਮਾਰ ਦੀ ਸਥਿਤੀ ਤੋਂ ਭਾਰਤ ਚਿੰਤਤ

ਮਿਆਂਮਾਰ ਦੀ ਸਥਿਤੀ ਤੋਂ ਭਾਰਤ ਚਿੰਤਤ

ਨਵੀਂ ਦਿੱਲੀ, 10 ਮਾਰਚ

ਭਾਰਤ ਨੇ ਅੱਜ ਕਿਹਾ ਹੈ ਕਿ ਮਿਆਂਮਾਰ ਵਿਚ ਸ਼ਾਂਤੀ ਤੇ ਸਥਿਰਤਾ ਨਾਲ ਉਸ ਦੇ ਸਿੱਧੇ ਹਿੱਤ ਜੁੜੇ ਹੋਏ ਹਨ। ਮੁਲਕ ਦੇ ਤਾਜ਼ਾ ਹਾਲਾਤ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਮਿਆਂਮਾਰ ਵਿਚ ਫ਼ੌਜੀ ਰਾਜ ਪਲਟੇ ਬਾਰੇ ਲੋਕ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਭਾਰਤ ਨੇ ਲੋਕਤੰਤਰ ਤੇ ਕਾਨੂੰਨ ਦੇ ਰਾਜ ਦੀ ਬਹਾਲੀ ਲਈ ਬੇਨਤੀ ਕੀਤੀ ਹੈ। ਮਿਆਂਮਾਰ ਦੀ ਲੀਡਰਸ਼ਿਪ ਨੂੰ ਸ਼ਾਂਤੀਪੂਰਨ ਢੰਗ ਨਾਲ ਟਕਰਾਅ ਦਾ ਹੱਲ ਕੱਢਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਮਿਆਂਮਾਰ ਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਦਾ ਰਹੇਗਾ। ਇਸ ਬਾਰੇ ਕੌਮਾਂਤਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨਾਲ ਵੀ ਤਾਲਮੇਲ ਕੀਤਾ ਜਾਵੇਗਾ। ਰਾਜ ਮੰਤਰੀ ਨੇ ਕਿਹਾ ਕਿ ਭਾਰਤ ਦੀ ਜ਼ਮੀਨ ਤੇ ਸਮੁੰਦਰੀ ਖੇਤਰ ਮਿਆਂਮਾਰ ਨਾਲ ਲੱਗਦਾ ਹੈ। ਭਾਰਤ ਨੇ ਗੁਆਂਢੀਆਂ ਨੂੰ ਤਰਜੀਹ ਦੇਣ ਤੇ ਪੂਰਬੀ ਏਸ਼ੀਆ ਬਾਰੇ ਆਪਣੀਆਂ ਨੀਤੀਆਂ ਤਹਿਤ ਮਿਆਂਮਾਰ ਵਿਚ ਸਮਾਜਿਕ-ਆਰਥਿਕ ਵਿਕਾਸ ਲਈ ਮਦਦ ਦਿੱਤੀ ਹੈ।
-ਪੀਟੀਆਈ

ਮਿਆਂਮਾਰ ‘ਚ ਮੁਜ਼ਾਹਰਾਕਾਰੀਆਂ ਨਾਲ ਮੁੜ ਸਖ਼ਤੀ ਵਰਤੀ ਗਈ

ਮਿਆਂਮਾਰ ਵਿਚ ਸੁਰੱਖਿਆ ਬਲਾਂ ਨੇ ਫ਼ੌਜੀ ਰਾਜ ਪਲਟੇ ਖ਼ਿਲਾਫ਼ ਰੋਸ ਪ੍ਰਗਟਾ ਰਹੇ ਲੋਕਾਂ ‘ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਹੈ। ਯੈਂਗੋਨ ਵਿਚ ਦੋ ਥਾਵਾਂ ਉਤੇ ਲੋਕਾਂ ਨੂੰ ਬਲਾਂ ਨੇ ਘੇਰਨ ਦਾ ਯਤਨ ਵੀ ਕੀਤਾ। ਇਸੇ ਦੌਰਾਨ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਬਲਾਂ ਨੂੰ ਲੋਕਾਂ ਖ਼ਿਲਾਫ਼ ਸਖ਼ਤੀ ਵਰਤਣ ਤੋਂ ਰੋਕਿਆ ਹੈ। ਪੁਲੀਸ ਨੇ ਹੜਤਾਲ ਕਰ ਰਹੇ ਰੇਲਵੇ ਸਟਾਫ਼ ਨੂੰ ਵੀ ਘੇਰ ਲਿਆ ਤੇ ਉਨ੍ਹਾਂ ਨੂੰ ਖਿੰਡਾਉਣ ਲਈ ਬਲ ਦੀ ਵਰਤੋਂ ਕੀਤੀ। 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
-ਰਾਇਟਰਜ਼


Source link

Check Also

ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਮਈ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ …