Home / Punjabi News / ਸਾਬਕਾ ਸਪੀਕਰ ਦੇ ਮੌਤ ਮਾਮਲੇ ਸੰਬੰਧੀ ਨਾਇਡੂ ਨੇ ਕੀਤੀ CBI ਜਾਂਚ ਦੀ ਮੰਗ

ਸਾਬਕਾ ਸਪੀਕਰ ਦੇ ਮੌਤ ਮਾਮਲੇ ਸੰਬੰਧੀ ਨਾਇਡੂ ਨੇ ਕੀਤੀ CBI ਜਾਂਚ ਦੀ ਮੰਗ

ਹੈਦਰਾਬਾਦ—ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਕੇ. ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵ ਪ੍ਰਸਾਦ ਰਾਵ ਦੇ ਕਥਿਤ ਤੌਰ ‘ਤੇ ਖੁਦਕੁਸ਼ੀ ਮਾਮਲੇ ਨੂੰ ‘ਹੱਤਿਆ’ ਦੱਸਦੇ ਹੋਏ ਇਸ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ। ਨਾਇਡੂ ਨੇ ਕਿਹਾ ਕਿ ਉਨ੍ਹਾਂ ਘਟਨਾਵਾਂ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਜਿਨ੍ਹਾਂ ਕਾਰਨਾਂ ਕਰਕੇ ਇਹ ਹਾਦਸਾ ਹੋਇਆ।
ਰਾਵ ਦੀ ਮੌਤ ਲਈ ਸੂਬੇ ਦੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਨਾਇਡੂ ਨੇ ਕਿਹਾ, ”ਮੈਂ ਆਪਣੇ ਕੈਰੀਅਰ ‘ਚ 11 ਮੁੱਖ ਮੰਤਰੀ ਦੇਖੇ ਹਨ ਅਤੇ ਮੈਂ ਖੁਦ ਸਾਲਾਂ ਤੱਕ ਇਹ ਅਹੁਦਾ ਸੰਭਾਲਿਆ। ਮੈਂ ਕਦੀ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ। ਇਹ ਮਾਮਲਾ ਹੋਰ ਕੁਝ ਨਹੀ ਬਲਕਿ ਸਰਕਾਰ ਵੱਲੋਂ ਕੀਤੀ ਗਈ ਹੱਤਿਆ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …