Home / Punjabi News / ਜੰਗੀ ਜਹਾਜ INS ਵਿਕ੍ਰਮਾਦਿੱਤਿਆ ਹਾਦਸਾਗ੍ਰਸਤ, ਲੈਫਟੀਨੈਂਟ ਕਮਾਂਡਰ ਸ਼ਹੀਦ

ਜੰਗੀ ਜਹਾਜ INS ਵਿਕ੍ਰਮਾਦਿੱਤਿਆ ਹਾਦਸਾਗ੍ਰਸਤ, ਲੈਫਟੀਨੈਂਟ ਕਮਾਂਡਰ ਸ਼ਹੀਦ

ਬੇਂਗਲੁਰੂ-ਕਰਨਾਟਕ ਦੇ ਕਰਵਾਰ ਇਲਾਕੇ ‘ਚ ਜੰਗੀ ਜਹਾਜ ਆਈ. ਐੱਨ. ਐੱਸ. ਵਿਕ੍ਰਮਾਦਿੱਤਿਆ ‘ਚ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਅੱਗ ‘ਤੇ ਕਾਬੂ ਕਰਦਿਆਂ ਇੱਕ ਅਫਸਰ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਭਾਵ ਸ਼ੁੱਕਰਵਾਰ ਉਸ ਸਮੇਂ ਵਾਪਰਿਆ ਜਦੋਂ ਆਈ. ਐੱਨ. ਐੱਸ ਵਿਕ੍ਰਮਾਦਿੱਤਿਆ ਬੰਦਰਗਾਹ ਦੇ ਨੇਡ਼ੇ ਪਹੁੰਚਣ ਵਾਲਾ ਸੀ। ਨੇਵੀ ਅਧਿਕਾਰੀਆਂ ਮੁਤਾਬਕ ਲੈਫਟੀਨੈਂਟ ਕਮਾਂਡਰ ਡੀ. ਐੱਸ. ਚੌਹਾਨ ਨੇ ਅੱਗ ‘ਤੇ ਬਹੁਤ ਸਮਝਦਾਰੀ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਧੂੰਏ ‘ਚ ਉਹ ਬੇਹੋਸ਼ ਹੋ ਗਏ, ਉਨ੍ਹਾਂ ਨੂੰ ਤਰੁੰਤ ਨੇਵੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਪਰ ਜਹਾਜ਼ ‘ਚ ਕੋਈ ਹੋਰ ਨੁਕਸਾਨ ਨਹੀਂ ਹੋਇਆ।

Check Also

ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…

Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। …