ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪੂਰਬੀ ਦਿੱਲੀ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਦਾ ਨਾਂ ਵੋਟਰ ਸੂਚੀ ‘ਚ 2 ਵਾਰ ਦਰਜ ਹੈ ਅਤੇ ‘ਆਪ’ ਨੇ ਉਨ੍ਹਾਂ ਵਿਰੁੱਧ ਇਸ ਮਾਮਲੇ ‘ਚ ਤੀਸ ਹਜ਼ਾਰੀ ਕੋਰਟ ‘ਚ ਅਪਰਾਧਕ ਸ਼ਿਕਾਇਤ ਦਰਜ ਕੀਤੀ ਹੈ। ਕੋਰਟ ‘ਚ ਮਾਮਲੇ ਦੀ ਸੁਣਵਾਈ ਲਈ ਇਕ ਮਈ ਨੂੰ ਹੋਵੇਗੀ। ਪੂਰਬੀ ਦਿੱਲੀ ਤੋਂ ‘ਆਪ’ ਦੀ ਉਮੀਦਵਾਰ ਆਤਿਸ਼ੀ ਨੇ ਕਿਹਾ ਕਿ ਇਹ ਅਪਰਾਧਕ ਮਾਮਲਾ ਹੈ ਅਤੇ ਗੰਭੀਰ ਨੂੰ ਤੁਰੰਤ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ।
ਉਨ੍ਹਾਂ ਨੇ ਕਿਹਾ,”ਅਸੀਂ ਇਸ ਮਾਮਲੇ ‘ਚ ਗੰਭੀਰ ਵਿਰੁੱਧ ਤੀਸ ਹਜ਼ਾਰੀ ਕੋਰਟ ‘ਚ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਹੈ।” ਆਤਿਸ਼ੀ ਨੇ ਦੋਸ਼ ਲਗਾਇਆ ਕਿ ਗੰਭੀਰ ਕੋਲ ਰਾਜੇਂਦਰ ਨਗਰ ਅਤੇ ਕਰੋਲ ਬਾਗ ਦੇ 2 ਵੋਟਰ ਪਛਾਣ ਪੱਤਰ ਹਨ ਅਤੇ ਉਨ੍ਹਾਂ ਨੂੰ ਇਸ ਅਪਰਾਧ ਲਈ ਇਕ ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕ੍ਰਿਕੇਟ ਤੋਂ ਰਾਜਨੀਤੀ ‘ਚ ਆਏ ਗੰਭੀਰ ਵਲੋਂ ਇਸ ਮਾਮਲੇ ‘ਚ ਅਜੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
Check Also
Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ
Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …
Asian Tribune Your Multilingual Newspaper covering World and local news News