Home / Punjabi News / ਕਾਂਗਰਸ ਨੇ ਮਹਿਲਾਵਾਂ ਨੂੰ ਵੱਧ ਅਧਿਕਾਰ ਅਤੇ ਵੱਧ ਤੋਂ ਵੱਧ ਰੋਜ਼ਗਾਰ ਉਪਲਬਧ ਕਰਵਾਏ : ਪ੍ਰਨੀਤ ਕੌਰ

ਕਾਂਗਰਸ ਨੇ ਮਹਿਲਾਵਾਂ ਨੂੰ ਵੱਧ ਅਧਿਕਾਰ ਅਤੇ ਵੱਧ ਤੋਂ ਵੱਧ ਰੋਜ਼ਗਾਰ ਉਪਲਬਧ ਕਰਵਾਏ : ਪ੍ਰਨੀਤ ਕੌਰ

ਪ੍ਰਨੀਤ ਕੌਰ ਦੀਆਂ ਮੀਟਿੰਗਾਂ ਵਿਚ ਭਾਰੀ ਗਿਣਤੀ ਵਿਚ ਔਰਤਾਂ ਕਰ ਰਹੀਆਂ ਨੇ ਸ਼ਮੂਲੀਅਤ
ਪਟਿਆਲਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਜੋਨ ਨੰ: 4 ਦੇ ਇੰਚਾਰਜ ਅਨਿਲ ਮੰਗਲਾ ਦੀ ਅਗਵਾਈ ਹੇਠ ਚਾਰ ਵਾਰਡਾਂ ਦੇ ਤਕਰੀਬਨ 25 ਬੁਥਾਂ ਦੀ ਕਰਵਾਈ ਗਈ ਮੀਟਿੰਗ ਵਿਚ ਔਰਤਾਂ ਅਤੇ ਵਰਕਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਕੇ.ਕੇ ਸ਼ਰਮਾ, ਮੇਅਰ ਸੰਜੀਵ ਬਿਟੂ, ਜਿਲਾ ਪ੍ਰਧਾਨ ਕੇ.ਕੇ ਮਲਹੋਤਰਾ, ਕੋਂਸਲਰ ਕ੍ਰਿਸ਼ਨ ਚੰਦ ਬੁੱਧੂ ਅਤੇ ਸੁਖਜਿੰਦਰ ਸਿੰਘ ਮਾਨਸ਼ਾਹੀਆ ਵੀ ਹਾਜਰ ਸਨ।
ਇਸ ਮੌਕੇ ਪ੍ਰਨੀਤ ਕੋਰ ਨੇ ਕਿਹਾ ਕਿ ਮੁਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਨੇ ਅੋਰਤਾਂ ਨੂੰ ਨਗਰ ਨਿਗਮ ਚੋਣਾ, ਕੋਂਸਲ ਚੋਣਾ ਅਤੇ ਪੰਚਾਇਤੀ ਚੋਣਾ ਵਿਚ 50 ਪ੍ਰਤੀਸ਼ਤ ਰਾਖਵਾਕਰਨ ਦੇ ਕੇ ਅੋਰਤਾਂ ਨੂੰ ਉਹਨਾ ਦੇ ਵੱਧ ਅਧਿਕਾਰ ਦਿੱਤੇ ਨਾਲ ਹੀ ਰੋਜਗਾਰ ਮੇਲਿਆਂ ਵਿਚ ਨੋਜਵਾਨ ਪੀੜੀ ਦੀਆਂ ਲੜਕੀਆਂ ਅਤੇ ਅੋਰਤਾਂ ਨੂੰ ਵੱਧ ਤੋਂ ਵੱਧ ਰੋਜਗਾਰ ਉਪਲੱਬਧ ਕਰਵਾਕੇ ਉਹਨਾ ਦਾ ਮਾਣ ਅਤੇ ਸਤਿਕਾਰ ਵਧਾਇਆ ਅਤੇ ਇਹ ਸਿਲਸਿਲਾ ਅੱਗੇ ਵੀ ਲਗਾਤਾਰ ਇੱਦਾਂ ਹੀ ਜਾਰੀ ਰਹੇਗਾ।
ਇਸ ਮੋਕੇ ਕੋਂਸਲਰ ਹੈਪੀ ਵਰਮਾਂ, ਰਾਜੇਸ਼ ਗੁਪਤਾ ਲੱਕੀ, ਨੱਥੂ ਰਾਮ, ਸਰੀਤਾ ਮੰਗਲਾ, ਆਰਤੀ ਗੁਪਤਾ, ਕੋਂਮਲ ਵਰਮਾਂ, ਰਮਨ ਸ਼ਰਮਾਂ, ਕਾਮਨੀ ਮੰਗਲਾ, ਸ਼ਵਿੰਦਰ ਕੋਰ ਜੁਲਕਾ, ਅਮਿਤ ਕਾਂਸਲ ਗੋਲੂ, ਜਿੰਮੀ ਗੁਪਤਾ, ਰੋਹਿਤ, ਮੰਗੂ, ਯੋਗੇਸ਼ ਮਗਲਾ, ਵਿਕਰਮ ਸ਼ਰਮਾ ਨਾਨੀ, ਗੋਲਡੀ ਸ਼ਰਮਾ, ਗੋਤਮ ਸ਼ਰਮਾਂ, ਹਰੀਸ਼ ਮਿਗਲਾਨੀ, ਸੰਨੀ ਲਾਂਬਾ ਆਦਿ ਕਾਂਗਰਸੀ ਅਹੁਦੇਦਾਰ ਹਾਜਰ ਸਨ।

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …