Home / Punjabi News / ਮਿਲੀ ਜ਼ਿੰਮੇਵਾਰੀ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ : ਸ਼ੀਲਾ ਦੀਕਸ਼ਤ

ਮਿਲੀ ਜ਼ਿੰਮੇਵਾਰੀ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ : ਸ਼ੀਲਾ ਦੀਕਸ਼ਤ

ਮਿਲੀ ਜ਼ਿੰਮੇਵਾਰੀ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ : ਸ਼ੀਲਾ ਦੀਕਸ਼ਤ

ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਉੱਤਰ-ਪੂਰਬੀ ਦਿੱਲੀ ਤੋਂ ਲੋਕ ਸਭਾ ਲਈ ਕਾਂਗਰਸ ਦੀ ਉਮੀਦਵਾਰ ਸ਼ੀਲਾ ਦੀਕਸ਼ਤ ਨੇ ਕਿਹਾ ਹੈ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੀ ਹਰ ਸੰਭਵ ਮਦਦ ਕਰੇਗੀ। ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਉੱਤਰ-ਪੂਰਬੀ ਦਿੱਲੀ ਤੋਂ ਪਾਰਟੀ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਕਿਹਾ,”ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਉਸ ‘ਤੇ ਖਰਾ ਉਤਰਨ ਲਈ ਮੈਂ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਇੱਥੋਂ ਪਹਿਲਾਂ ਵੀ ਚੋਣਾਂ ਲੜ ਚੁਕੀ ਹਾਂ, ਮੈਂ ਇੱਥੇ ਦੇ ਲੋਕਾਂ ਨੂੰ ਜਾਣਦੀ ਹਾਂ ਅਤੇ ਉਹ ਵੀ ਮੈਨੂੰ ਪਛਾਣਦੇ ਹਨ। ਮੈਂ ਇੱਥੋਂ ਮੈਟਰੋ ਦਾ ਸੰਚਾਲਨਸ਼ੁਰੂ ਕਰਵਾਇਆ, ਜਨਤਾ ਦਰਮਿਆਨ ਸਾਡੀ ਅਕਸਰ ਕੰਮ ਕਰਨ ਵਾਲਿਆਂ ਦੀ ਹੈ।” ਕਾਂਗਰਸ ਨੇ ਸੋਮਵਾਰ ਨੂੰ ਦਿੱਲੀਆਂ 7 ਲੋਕ ਸਭਾ ਸੀਟਾਂ ‘ਚੋਂ 6 ਲਈ ਉਮੀਦਵਾਰ ਐਲਾਨ ਕੀਤੇ ਹਨ। ਸ਼ੀਲਾ ਨੂੰ ਉੱਤਰ-ਪੂਰਬੀ ਦਿੱਲੀ ਤੋਂ ਪਾਰਟੀ ਨੇ ਮੈਦਾਨ ‘ਚ ਉਤਾਰਿਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਗਠਜੋੜ ਲੀ ਕਾਫੀ ਅਟਕਲਾਂ ਚੱਲਦੀਆਂ ਰਹੀਆਂ ਅਤੇ ਅੰਤ ‘ਚ ਦੋਹਾਂ ਦਰਮਿਆਨ ਮਿਲ ਕੇ ਚੋਣਾਂ ਲੜਨ ਦੀ ਸਹਿਮਤੀ ਨਹੀਂ ਬਣ ਸਕੀ।
ਜ਼ਿਕਰਯੋਗ ਹੈ ਕਿ ਪਰਿਸੀਮਨ ਤੋਂ ਬਾਅਦ ਉੱਤਰ-ਪੂਰਬੀ ਦਿੱਲੀ ਸੰਸਦੀ ਖੇਤਰ ਬਣਿਆ ਸੀ। ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਦੀਕਸ਼ਤ ਪਰਿਸੀਮਨ ਤੋਂ ਪਹਿਲਾਂ ਵਾਲੀ ਪੂਰਬੀ ਦਿੱਲੀ ਸੰਸਦੀ ਸੀਟ ‘ਤੇ ਚੋਣ ਲੜ ਚੁਕੀ ਹੈ। ਸਾਲ 1998 ਦੀਆਂ ਆਮ ਚੋਣਾਂ ‘ਚ ਪੂਰਬੀ ਦਿੱਲੀ ਤੋਂ ਕਾਂਗਰਸ ਦੇ ਟਿਕਟ ‘ਤੇ ਚੋਣ ਲੜੀ ਸ਼ੀਲਾ ਨੂੰ ਲਾਲ ਬਿਹਾਰੀ ਤਿਵਾੜੀਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ’ਚੋਂ ਤਿਵਾੜੀ ਨੂੰ 563083 ਵੋਟ ਮਿਲੇ ਸਨ, ਜਦੋਂ ਕਿ ਸ਼ੀਲਾ ਨੂੰ 517721 ਵੋਟ ਪ੍ਰਾਪਤ ਹੋਏ ਸਨ ਅਤੇ ਉਹ 49362 ਵੋਟਾਂ ਨਾਲ ਹਰ ਗਈ ਸੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …