Breaking News
Home / Punjabi News / ਅਕਾਲੀ ਦਲ ਵਲੋਂ ਬਿਜਲੀ ਬਿੱਲਾਂ ਦੇ ਮੁੱਦੇ ‘ਤੇ ਵਾਕਆਊਟ

ਅਕਾਲੀ ਦਲ ਵਲੋਂ ਬਿਜਲੀ ਬਿੱਲਾਂ ਦੇ ਮੁੱਦੇ ‘ਤੇ ਵਾਕਆਊਟ

ਅਕਾਲੀ ਦਲ ਵਲੋਂ ਬਿਜਲੀ ਬਿੱਲਾਂ ਦੇ ਮੁੱਦੇ ‘ਤੇ ਵਾਕਆਊਟ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ‘ਚ ਅੱਜ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਸੂਬੇ ਵਿਚ ਬਿਜਲੀ ਬਿੱਲਾਂ ਦੇ ਮੁੱਦੇ ‘ਤੇ ਜੋਰਦਾਰ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿਚ ਵਾਕਆਊਟ ਵੀ ਕੀਤਾ।
ਅਕਾਲੀ ਨੇਤਾ ਬਿਕਰਮ ਮਜੀਠੀਆ ਸਮੇਤ ਹੋਰ ਆਗੂਆਂ ਨੇ ਬਿਜਲੀ ਦੇ ਬਿੱਲ ਲੈ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਐਸ.ਸੀ ਅਤੇ ਬੀ.ਸੀ ਵਰਗ ਦੇ ਲੋਕਾਂ ਦੇ ਮੁੜ ਤੋਂ ਬਿੱਲ ਲਾ ਦਿਤੇ ਹਨ, ਜਦਕਿ ਬਾਦਲ ਸਰਕਾਰ ਨੇ ਇਹਨਾਂ ਭਾਈਚਾਰਿਆਂ ਦੇ ਬਿਲ ਮੁਆਫ ਕੀਤੇ ਸਨ।
ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਮਹਿੰਗੇ ਬਿਜਲੀ ਬਿਲਾਂ ਦੁਆਰਾ ਗਰੀਬ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਇਸ ਦੌਰਾਨ ਅਕਾਲੀ ਦਲ ਵਲੋਂ ਬਿਜਲੀ ਬਿੱਲਾਂ ਦੇ ਮੁੱਦੇ ਉਤੇ ਵਾਕ ਆਊਟ ਵੀ ਕੀਤਾ ਗਿਆ।

Check Also

‘ਪੰਜਾਬ ਸਰਕਾਰ ਨੇ ਜੋ ਕਰਨਾ ਕਰੇ, ਮੈਂ ਰਿਟਾਇਰ ਹੋ ਚੁੱਕੀ ਹਾਂ’: ਪਰਮਪਾਲ ਕੌਰ

ਸ਼ਗਨ ਕਟਾਰੀਆ ਬਠਿੰਡਾ, 8 ਮਈ ਸਾਬਕਾ ਆਈਏਐੱਸ ਅਧਿਕਾਰੀ ਅਤੇ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ …