Home / Punjabi News / ਸਪਾ ਨੂੰ ਆਪਣੀ ਹੀ ਪਾਰਟੀ ਦੇ ਲੋਕ ਕਰ ਰਹੇ ਹਨ ਖਤਮ : ਮੁਲਾਇਮ ਯਾਦਵ

ਸਪਾ ਨੂੰ ਆਪਣੀ ਹੀ ਪਾਰਟੀ ਦੇ ਲੋਕ ਕਰ ਰਹੇ ਹਨ ਖਤਮ : ਮੁਲਾਇਮ ਯਾਦਵ

ਲਖਨਊ— ਸਮਾਜਵਾਦੀ ਪਾਰਟੀ (ਸਪਾ) ਸੰਸਥਾਪਕ ਮੁਲਾਇਮ ਸਿੰਘ ਯਾਦਵ ਨੇ ਬਸਪਾ ਨਾਲ ਸਪਾ ਦੇ ਗਠਜੋੜ ‘ਤੇ ਵੀਰਾਵਰ ਨੂੰ ਨਾਖੁਸ਼ੀ ਜ਼ਾਹਰ ਕੀਤੀ। ਮੁਲਾਇਮ ਨੇ ਸਪਾ ਹੈੱਡ ਕੁਆਟਰ ‘ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੂ.ਪੀ. ‘ਚ ਸਪਾ ਦੀ ਲੜਾਈ ਸਿੱਧੇ ਭਾਜਪਾ ਨਾਲ ਹੈ, ਲੜਾਈ ‘ਚ ਤੀਜਾ ਕੋਈ ਦਲ ਨਹੀਂ ਹੈ। ਉਨ੍ਹਾਂ ਨੇ ਕਿਹਾ,”ਅਖਿਲੇਸ਼ ਨੇ ਹੁਣ ਬਸਪਾ ਨਾਲ ਗਠਜੋੜ ਕਰ ਲਿਆ ਹੈ ਅਤੇ ਸੁਣਨ ‘ਚ ਆ ਰਿਹਾ ਹੈ ਕਿ ਸੀਟਾਂ ਅੱਧੀਆਂ ਰਹਿ ਗਈਆਂ ਹਨ। ਅੱਧੀ ਸੀਟ ਹੋਣ ਨਾਲ ਸਾਡੇ ਆਪਣੇ ਲੋਕ ਤਾਂ ਖਤਮ ਹੋ ਗਏ। ਕੋਈ ਮੈਨੂੰ ਦੱਸੋ ਕਿ ਸੀਟਾਂ ਅੱਧੀਆਂ ਕਿਸ ਆਧਾਰ ‘ਤੇ ਰਹਿ ਗਈਆਂ।” ਉਨ੍ਹਾਂ ਨੇ ਕਿਹਾ,”ਗਠਜੋੜ ਨੂੰ ਲੈ ਕੇ ਮੈਂ ਗੱਲ ਕਰਦਾ ਤਾਂ ਸਮਝ ‘ਚ ਆਉਂਦਾ ਪਰ ਹੁਣ ਲੋਕ ਕਹਿ ਰਹੇ ਹਨ ਕਿ ਲੜਕਾ (ਅਖਿਲੇਸ਼) ਗੱਲ ਕਰ ਕੇ ਚੱਲਾ ਗਿਆ।” ਬਸਪਾ ਨਾਲ ਗਠਜੋੜ ਕਰਨ ਅਤੇ ਅੱਧੀਆਂ ਸੀਟਾਂ ‘ਤੇ ਸਹਿਮਤੀ ਦੇਣ ‘ਤੇ ਮੁਲਾਇਮ ਸਿੰਘ ਨੇ ਅਖਿਲੇਸ਼ ਯਾਦਵ ਨੂੰ ਜ਼ਿੰਮੇਵਾਰ ਠਹਿਰਾਇਆ। ਮੁਲਾਇਮ ਸਿੰਘ ਨੇ ਕਿਹਾ ਕਿ ਸਪਾ ਨੂੰ ਆਪਣੀ ਹੀ ਪਾਰਟੀ ਦੇ ਲੋਕ ਖਤਮ ਕਰ ਰਹੇ ਹਨ। ਇਕੱਲੇ ਆਪਣੇ ਦਮ ‘ਤੇ ਪਾਰਟੀ ਨੇ ਤਿੰਨ ਵਾਰ ਸਰਕਾਰ ਬਣਾਈ ਹੈ ਪਰ ਇੱਥੇ ਤਾਂ ਲੜਨ ਤੋਂ ਪਹਿਲਾਂ ਹੀ ਅੱਧੀਆਂ ਸੀਟਾਂ ਦੇ ਦਿੱਤੀਆਂ ਗਈਆਂ ਹਨ। ਅਸੀਂ ਰਾਜਨੀਤੀ ਕਰ ਰਹੇ ਹਾਂ ਪਰ ਅਸੀਂ ਸਹੀ ਗੱਲ ਰੱਖ ਰਹੇ ਹਾਂ।
ਜ਼ਿਕਰਯੋਗ ਹੈ ਕਿ ਕਦੇ ਇਕ-ਦੂਜੇ ਦੀ ਸਾਥੀ ਰਹੀਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਕਰੀਬ 25 ਸਾਲ ਬਾਅਦ ਇਕ ਵਾਰ ਫਿਰ ਨਾਲ ਆਉਣ ਦਾ ਇਤਿਹਾਸਕ ਐਲਾਨ ਕੀਤਾ। ਪਿਛਲੇ ਦਿਨੀਂ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ‘ਚ ਬਸਪਾ ਮੁਖੀ ਮਾਇਆਵਤੀ ਨੇ ਇਸ ਦਾ ਐਲਾਨ ਕੀਤਾ। ਦੋਹਾਂ ਦਲਾਂ ਦਰਮਿਆਨ ਬਣੀ ਸਹਿਮਤੀ ਅਨੁਸਾਰ, ਯੂ.ਪੀ. ਦੀਆਂ ਕੁੱਲ 80 ਲੋਕ ਸਭਾ ਸੀਟਾਂ ‘ਚੋਂ 38-38 ‘ਤੇ ਸਪਾ-ਬਸਪਾ ਚੋਣਾਂ ਲੜੇਗੀ।

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …