Home / Punjabi News / ਠੰਡ ਨਾਲ ਜੰਮਿਆ ਕੈਨੇਡਾ ਦਾ ਨਿਆਗਰਾ ਫਾਲ

ਠੰਡ ਨਾਲ ਜੰਮਿਆ ਕੈਨੇਡਾ ਦਾ ਨਿਆਗਰਾ ਫਾਲ

ਟੋਰਾਂਟੋ – ਕੈਨੇਡਾ ਵਿਚ ਪੈ ਰਹੀ ਕੜਾਕੇ ਦੀ ਠੰਡ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ। ਇਸ ਸਾਲ ਇਥੇ ਵੱਡੀ ਪੱਧਰ ਉਤੇ ਬਰਫ ਪਈ, ਜਿਸ ਕਾਰਨ ਠੰਡ ਨੇ ਜ਼ੋਰ ਫੜ ਲਿਆ ਹੈ। ਇਸ ਦੌਰਾਨ ਠੰਡ ਕਾਰਨ ਇਥੋਂ ਦਾ ਪ੍ਰਸਿੱਧ ਨਿਆਗਰਾ ਫਾਲ ਵੀ ਪੂਰੀ ਤਰ੍ਹਾਂ ਜਮ ਗਿਆ ਹੈ। 167 ਫੁੱਟ ਉਚਾਈ ਤੋਂ 85000 ਕਿਊਬਿਕ ਫੁੱਟ ਪ੍ਰਤੀ ਸੈਕੰਡ ਡਿਗਦਾ ਪਾਣੀ ਦਾ ਵਹਾਅ ਬਰਫ ਬਣ ਗਿਆ ਹੈ।
ਇਸ ਦੌਰਾਨ ਬਰਫ ਦਾ ਰੂਪ ਧਾਰਨ ਕਰ ਚੁੱਕੇ ਨਿਆਗਰਾ ਫਾਲ ਹੁਣ ਵੱਖਰੀ ਹੀ ਦਿੱਖ ਪੈਦਾ ਕਰ ਰਿਹਾ ਹੈ ਅਤੇ ਲੋਕ ਕੁਦਰਤ ਦੇ ਇਸ ਕਰਿਸ਼ਮੇ ਨੂੰ ਦੇਖਣ ਲਈ ਬੇਤਾਬ ਹਨ।

Check Also

ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…

Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। …