Home / Punjabi News / ਜੰਮੂ-ਕਸ਼ਮੀਰ: ਬਾਰਾਮੂਲਾ ਬਣਿਆ ਘਾਟੀ ਦਾ ਪਹਿਲਾ ਅੱਤਵਾਦ ਮੁਕਤ ਜ਼ਿਲਾ

ਜੰਮੂ-ਕਸ਼ਮੀਰ: ਬਾਰਾਮੂਲਾ ਬਣਿਆ ਘਾਟੀ ਦਾ ਪਹਿਲਾ ਅੱਤਵਾਦ ਮੁਕਤ ਜ਼ਿਲਾ

ਜੰਮੂ-ਕਸ਼ਮੀਰ: ਬਾਰਾਮੂਲਾ ਬਣਿਆ ਘਾਟੀ ਦਾ ਪਹਿਲਾ ਅੱਤਵਾਦ ਮੁਕਤ ਜ਼ਿਲਾ

ਸ਼੍ਰੀਨਗਰ— ਹਿਜ਼ਬੁਲ ਦਾ ਗੜ੍ਹ ਕਹੇ ਜਾਣ ਵਾਲੇ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਨੂੰ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਨੇ ਅੱਤਵਾਦ ਤੋਂ ਮੁਕਤ ਕਰਵਾ ਲਿਆ ਹੈ। ਉੱਤਰੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਜ਼ਿਲਿਆਂ ‘ਚੋਂ ਬਾਰਾਮੂਲਾ ਨੂੰ ਕਸ਼ਮੀਰ ਘਾਟੀ ਦਾ ਪਹਿਲਾ ਅਜਿਹਾ ਜ਼ਿਲਾ ਐਲਾਨ ਕੀਤਾ ਗਿਆ ਹੈ, ਜਿੱਥੇ ਹੁਣ ਕੋਈ ਵੀ ਅੱਤਵਾਦੀ ਮੌਜੂਦ ਨਹੀਂ ਹੈ। ਬੁੱਧਵਾਰ ਨੂੰ ਬਾਰਾਮੂਲਾ ਦੇ ਐੈਨਕਾਊਂਟਰ ‘ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਫੌਜ ਨੇ ਇਸ ਜ਼ਿਲੇ ਨੂੰ ਅੱਤਵਾਦ ਮੁਕਤ ਐਲਾਨ ਕਰ ਦਿੱਤਾ। ਇਸ ਐਲਾਨ ਦੇ ਨਾਲ ਬਾਰਾਮੂਲਾ ਘਾਟੀ ਦਾ ਪਹਿਲਾ ਅੱਤਵਾਦ ਮੁਕਤ ਜ਼ਿਲਾ ਬਣ ਗਿਆ ਹੈ। ਜੰਮੂ-ਕਸ਼ਮੀਰ ਪੁਲਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ,”ਬਾਰਾਮੂਲਾ ਜ਼ਿਲੇ ‘ਚ ਬੁੱਧਵਾਰ ਦੇ ਆਪਰੇਸ਼ਨ ‘ਚ 3 ਅੱਤਵਾਦੀ ਮਾਰ ਦਿੱਤੇ ਗਏ। ਇਸੇ ਦੇ ਨਾਲ ਬਾਰਾਮੂਲਾ ਕਸ਼ਮੀਰ ਦਾ ਪਹਿਲਾ ਅੱਤਵਾਦੀ ਮੁਕਤ ਜ਼ਿਲਾ ਬਣ ਗਿਆ ਹੈ। ੱੱਜ ਦੀ ਤਾਰੀਕ ‘ਚ ਉੱਥੇ ਇਕ ਵੀ ਜਿਉਂਦਾ ਅੱਤਵਾਦੀ ਨਹੀਂ ਹੈ।”
ਅੱਤਵਾਦੀਆਂ ‘ਤੇ ਸੀ ਸਥਾਨਕ ਨੌਜਵਾਨਾਂ ਦੇ ਕਤਲ ਦਾ ਦੋਸ਼
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੀ ਰਾਜ ਦੇ ਬਾਰਾਮੂਲਾ ਜ਼ਿਲੇ ਦੇ ਸਾਫੀਆਬਾਦ ‘ਚ ਫੌਜ, ਜੰਮੂ-ਕਸ਼ਮੀਰ ਦੀ ਪੁਲਸ ਅਤੇ ਸੀ.ਆਰ.ਪੀ.ਐੱਫ. (ਸੈਂਟਰਲ ਰਿਜ਼ਵਰ ਪੁਲਸ ਫੋਰਸ) ਦੇ ਇਕ ਸਾਂਝੇ ਆਪਰੇਸ਼ਨ ‘ਚ ਤਿੰਨ ਲਸ਼ਕਰ ਅੱਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ। ਇਸ ਐਨਕਾਊਂਟਰ ‘ਚ ਮਾਰੇ ਗਏ ਅੱਤਵਾਦੀਆਂ ਕੋਲੋਂ ਪੌਜ ਨੇ 3 ਏ.ਕੇ.-47 ਰਾਈਫਲ ਬਰਾਮਦ ਕੀਤੀਆਂ ਸਨ। ਇਸ ਆਪਰੇਸ਼ਨ ਦੌਰਾਨ ਫੌਜ ਦੀ 46 ਰਾਸ਼ਟਰੀ ਰਾਈਫਲਜ਼, 4 ਪੈਰਾ ਫੋਰਸੇਜ਼, ਐੱਸ.ਓ.ਜੀ. ਅਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੇ ਲਸ਼ਕਰ ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ। ਇਨ੍ਹਾਂ ਅੱਤਵਾਦੀਆਂ ‘ਤੇ ਬਾਰਾਮੂਲਾ ‘ਚ ਗ੍ਰੇਨੇਡ ਹਮਲਾ ਅਤੇ 3 ਸਥਾਨਕ ਨੌਜਵਾਨਾਂ ਦੇ ਕਤਲ ਦਾ ਦੋਸ਼ ਸੀ।
ਬਾਰਾਮੂਲਾ ‘ਚ ਹਮਲੇ ਤੋਂ ਬਾਅਦ ਹੋਈ ਸੀ ਸਰਜੀਕਲ ਸਟਰਾਈਕ
ਜ਼ਿਕਰਯੋਗ ਹੈ ਕਿ ਅੱਤਵਾਦ ਪ੍ਰਭਾਵਿਤ ਬਾਰਾਮੂਲਾ ਜ਼ਿਲੇ ‘ਚ ਹੀ 18 ਸਤੰਬਰ 2016 ‘ਚ ਅੱਤਵਾਦੀਆਂ ਨੇ ਉੜੀ ਦੇ ਫੌਜ ਕੈਂਪ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਫੌਜ ਦੇ 16 ਜਵਾਨ ਸ਼ਹੀਦ ਹੋਏ ਸਨ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਇਕ ਪਾਕਿਸਤਾਨ ਦੇ ਕਈ ਅੱਤਵਾਦ ਲਾਂਚ ਪੈਡਸ ‘ਤੇ ਸਰਜੀਕਲ ਸਟਰਾਈਕ ਕਰ ਕੇ ਅੱਤਵਾਦੀਆਂ ਦਾ ਅੰਤ ਕੀਤਾ ਸੀ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …