Home / Punjabi News / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ 68 ਵਰ੍ਹਿਆਂ ਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ 68 ਵਰ੍ਹਿਆਂ ਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ 68 ਵਰ੍ਹਿਆਂ ਦੇ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 68 ਵਰ੍ਹਿਆਂ ਦੇ ਹੋ ਗਏ। ਇਸ ਦੌਰਾਨ ਜਨਮ ਦਿਨ ਮੌਕੇ ਸ਼੍ਰੀ ਮੋਦੀ ਨੂੰ ਵੱਖ-ਵੱਖ ਨੇਤਾਵਾਂ ਨੇ ਵਧਾਈਆਂ ਦਿੱਤੀਆਂ।

ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ ‘ਵਾਡਨਗਰ’ ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਦਾਮੋਦਰ ਦਾਸ ਮੂਲਚੰਦ ਮੋਦੀ ਹੈ ਅਤੇ ਉਨ੍ਹਾਂ ਦੀ ਮਾਤਾ ਦਾ ਨਾਂਅ ਹੀਰਾ ਬੇਨ ਹੈ। ਨਰਿੰਦਰ ਮੋਦੀ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹਨ।

ਉਨ੍ਹਾਂ ਦੇ ਤਿੰਨ ਭਰਾ ਸੋਮਾ ਮੋਦੀ, ਪ੍ਰਲਾਦ ਮੋਦੀ ਅਤੇ ਪੰਕਜ ਮੋਦੀ ਹਨ। ਉਨ੍ਹਾਂ ਦੇ ਭਰਾ ਸੋਮਾ ਮੋਦੀ ਇੱਕ ਸੇਵਾਮੁਕਤ ਸਿਹਤ ਅਫਸਰ ਹਨ ਅਤੇ ਭਰਾ ਪੰਕਜ ਮੋਦੀ ਸੂਚਨਾ ਵਿਭਾਗ ਗਾਂਧੀਨਗਰ ਵਿਖੇ ਕੰਮ ਕਰਦੇ ਹਨ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।

Check Also

ਮੁਹਾਲੀ: ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਨਾਜਾਇਜ਼ ਅਸਲੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 4 ਮਈ ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਦੋ ਕਾਰ ਸਵਾਰਾਂ ਨੂੰ ਨਾਜਾਇਜ਼ …