Home / Punjabi News / ਮਰੀਨਾ ਬੀਚ ‘ਤੇ ਬਣੇਗੀ ਕਰੁਣਾਨਿਧੀ ਦੀ ਸਮਾਧੀ, ਹਾਈਕੋਰਟ ਨੇ ਦਿੱਤੀ ਮਨਜ਼ੂਰੀ

ਮਰੀਨਾ ਬੀਚ ‘ਤੇ ਬਣੇਗੀ ਕਰੁਣਾਨਿਧੀ ਦੀ ਸਮਾਧੀ, ਹਾਈਕੋਰਟ ਨੇ ਦਿੱਤੀ ਮਨਜ਼ੂਰੀ

ਚੇਨਈ— ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ. ਐੱਮ. ਕੇ. ਮੁਖੀ ਐੱਮ. ਕਰੁਣਾਨਿਧੀ ਦੀ ਸਮਾਧੀ ਮਰੀਨਾ ਬੀਚ ‘ਤੇ ਬਣੇਗੀ। ਹਾਈਕੋਰਟ ਨੇ ਬੁੱਧਵਾਰ ਸਵੇਰੇ ਇਸ ‘ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਡੀ. ਐੱਮ. ਕੇ. ਨੇ ਸਾਬਕਾ ਮੁੱਖ ਮੰਤਰੀ ਐੱਮ. ਜੀ. ਆਰ. ਅਤੇ ਜੈਲਲਿਤਾ ਦੀ ਤਰ੍ਹਾਂ ਹੀ ਮਰੀਨਾ ਬੀਚ ‘ਤੇ ਕਰੁਣਾਨਿਧੀ ਦੀ ਸਮਾਧੀ ਮਰੀਨਾ ਬੀਚ ‘ਤੇ ਬਣਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਡੀ. ਐੱਮ. ਕੇ. ਪਾਰਟੀ ਦੇ ਸਮਰਥਕ ਦੇਰ ਰਾਤ ਹੀ ਹਾਈਕੋਰਟ ਪਹੁੰਚ ਗਏ ਸੀ। ਰਾਤ 11 ਵਜੇ ਚੀਫ ਜਸਟਿਸ ਦੇ ਘਰ ‘ਤੇ ਹੀ ਦੋ ਜੱਜਾਂ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ। ਤਕਰੀਬਨ 2 ਘੰਟੇ ਸੁਣਵਾਈ ਚੱਲੀ। ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਜੱਜਾਂ ਨੇ ਸੁਣਵਾਈ ਬੁੱਧਵਾਰ ਸਵੇਰ 8 ਵਜੇ ਤਕ ਟਾਲ ਦਿੱਤੀ ਸੀ। ਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਰਕਾਰ ਨੇ ਡੀ. ਐੱਮ. ਕੇ. ਨੂੰ ਗਾਂਧੀ ਮੰਡਪਮ ‘ਚ ਦੋ ਏਕੜ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਮਰੀਨਾ ਬੀਚ ‘ਤੇ ਹੀ ਜਗ੍ਹਾ ਲੈਣ ‘ਤੇ ਅੜੇ ਰਹੇ। ਸਮਰਥਕਾਂ ਨੇ ਵਿਰੋਧ ‘ਚ ਭੰਨ-ਤੋੜ ਵੀ ਕੀਤੀ। ਜ਼ਿਕਰਯੋਗ ਹੈ ਕਿ ਕੁਰਣਾਨਿਧੀ ਦਾ ਰਾਜਨੀਤਕ ਸਫਰ ਕਾਫੀ ਲੰਬਾ ਰਿਹਾ। ਉਹ 13 ਵਾਰ ਚੋਣਾਂ ਲੜੇ ਅਤੇ ਹਰ ਵਾਰ ਜਿੱਤੇ ਸਨ। ਤਕਰੀਬਨ 20 ਸਾਲ ਤਕ ਸੀ. ਐੱਮ. ਵੀ ਰਹੇ ਅਤੇ 50 ਸਾਲ ਪਾਰਟੀ ਦੇ ਮੁਖੀ ਰਹੇ ਸਨ।

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …