Home / Punjabi News / ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲਵੇਗੀ ਕੇਂਦਰੀ ਟੀਮ : ਸੁਖਬੀਰ ਬਾਦਲ

ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲਵੇਗੀ ਕੇਂਦਰੀ ਟੀਮ : ਸੁਖਬੀਰ ਬਾਦਲ

ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲਵੇਗੀ ਕੇਂਦਰੀ ਟੀਮ : ਸੁਖਬੀਰ ਬਾਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਵਾਤਾਰਵਰਣ ਮੰਤਰਾਲੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੀ ਖੰਡ ਮਿਲ ਵੱਲੋਂ ਬਿਆਸ ਦਰਿਆ ਵਿਚ ਉਦਯੋਗਿਕ ਰਹਿੰਦ ਖੂੰਹਦਛੱਡਣ ਨਾਲ ਨੁਕਸਾਨੇ ਗਏ ਵਾਤਾਵਰਣ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਟੀਮ ਨਿਯੁਕਤ ਕਰ ਦਿੱਤੀ ਹੈ।
ਕੱਲ ਉਹਨਾਂ ਵੱਲੋਂ ਇਸ ਸੰਬੰਧੀ ਕੀਤੀ ਅਪੀਲ ਮਗਰੋਂ ਹੋਈ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਵੱਲੋਂ ਸਪੱਸ਼ਟਕਰ ਦਿੱਤਾ ਗਿਆ ਸੀ ਕਿ ਇੱਕ ਕੇਂਦਰੀ ਟੀਮ ਵਾਤਾਵਰਣ ਦੀ ਕੀਤੀ ਇਸ ਤਬਾਹੀ ਦੀ ਮੌਕੇ ਉੱਤੇ ਜਾਂਚ ਕਰੇਗੀ, ਜਿਸ ਨਾਲ ਹਜ਼ਾਰਾਂ ਟਨ ਮੱਛੀਆਂ ਮਰ ਗਈਆਂ ਹਨਅਤੇ ਮਾਲਵਾ ਖੇਤਰ ਨੂੰ ਜਾਂਦਾ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਜਾਂਚ ਸਰਨਾ ਪਰਿਵਾਰ ਨੂੰ ਸਿਕੰਜੇ ਵਿਚ ਲਵੇਗੀਅਤੇ ਉਹਨਾਂ ਖ਼ਿਲਾਫ ਅਪਰਾਧਿਕ ਕਾਰਵਾਈ ਦਾ ਰਾਹ ਖੁੱਲ•ੇਗਾ, ਜਿਸ ਮਗਰੋਂ ਉਹਨਾਂ ਦੀ ਗਿਰਫਤਾਰੀ ਅਤੇ ਫਿਰ ਢੁੱਕਵੀਂ ਸਜ਼ਾ ਸੁਣਾਈ ਜਾਵੇਗੀ।
ਇਸ ਮਾਮਲੇ ਸੰਬੰਧੀ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਕੱਲ ਚਿੱਠੀ ਲਿਖਣ ਵਾਲੇ ਸਰਦਾਰ ਬਾਦਲ ਨੇਕਿਹਾ ਕਿ ਚੱਢਾ ਸ਼ੂਗਰ ਮਿੱਲ/ਡਿਸਟਿੱਲਰੀ ਦੇ ਮਾਲਕਾਂ ਅਤੇ ਡਾਇਰੈਕਟਰਾਂ ਖਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜਿਹਨਾਂ ਨੇ ਜਾਣ ਬੁੱਝ ਕੇਬਿਆਸ ਦਰਿਆ ਵਿਚ ਜ਼ਹਿਰਾਂ ਘੋਲੀਆਂ ਹਨ। ਉਹਨਾਂ ਕਿਹਾ ਕਿ ਜਦੋਂ ਇਕ ਵਾਰੀ ਇਹ ਕਾਰਵਾਈ ਹੋ ਗਈ ਤਾਂ ਮਨੁੱਖ ਜਾਤੀ ਖ਼ਿਲਾਫ ਕੀਤੇ ਅਪਰਾਧਾਂ ਲਈ ਸਰਨਾਪਰਿਵਾਰ ਨੂੰ ਸਜ਼ਾ ਦਿੱਤੀ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਪਾਣੀ ਦੇ ਜੀਵ ਜੰਤੂਆਂ ਅਤੇ ਬਿਆਸ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਰਨਾ ਪਰਿਵਾਰ ਨੇ ਪੰਜਾਬਅਤੇ ਹਰਿਆਣਾ ਵਿਚ ਉਹਨਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਖਤਰੇ ਵਿਚ ਪਾਇਆ ਹੈ, ਜਿਹੜੇ ਪਾਣੀ ਦੀ ਸਪਲਾਈ ਵਾਸਤੇ ਦਰਿਆ ਉੱਤੇ ਨਿਰਭਰ ਕਰਦੇ ਹਨ।ਉਹਨਾਂ ਕਿਹਾ ਕਿ ਅਜਿਹਾ ਪ੍ਰਦੂਸ਼ਨ ਮਾਲਵਾ ਖੇਤਰ ਵਿਚ ਕੈਂਸਰ ਦੇ ਕੇਸਾਂ ਵਿਚ ਵਾਧਾ ਕਰ ਸਕਦਾ ਹੈ ਅਤੇ ਉੱਥੋਂ ਦੇ ਲੋਕਾਂ ਉੱਤ ਅਕਹਿ ਮੁਸੀਬਤਾਂ ਦਾ ਪਹਾੜ ਸੁੱਟਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਕੇਂਦਰੀ ਟੀਮ ਨੂੰ ਬੇਨਤੀ ਕਰਦੇ ਹਾਂ ਕਿ ਪੀੜਤ ਲੋਕਾਂ ਲਈ ਭਾਰੀ ਮੁਆਵਜ਼ੇ ਦੀ ਸਿਫਾਰਿਸ਼ ਕਰੇ, ਲੋੜ ਪੈਣ ‘ਤੇ ਜਿਸ ਦੀ ਵਸੂਲੀ ਖੰਡਮਿਲ/ ਡਿਸਟਿੱਲਰੀ ਨੂੰ ਬੰਦ ਕਰਕੇ ਅਤੇ ਇਸ ਦੀ ਨੀਲਾਮੀ ਕਰਕੇ ਕੀਤੀ ਜਾਣੀ ਚਾਹੀਦੀ ਹੈ।
ਮੌਜੂਦਾ ਸਮੇਂ ਸ਼ਾਹਕੋਟ ਵਿਚ ਚੋਣ ਪ੍ਰਚਾਰ ਕਰ ਰਹੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਹੋਰ ਦੁਖਾਂਤ ਇਹ ਵਾਪਰਿਆ ਹੈ ਕਿ ਸਰਨਾ ਪਰਿਵਾਰ ਵੱਲੋਂ ਜਾਣਬੁੱਝ ਕੇ ਬਿਆਸ ਦਰਿਆ ਵਿਚ ਛੱਡੀਆਂ ਜ਼ਹਿਰਾਂ ਨਾਲ ਇਤਿਹਾਸਕ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਨਾਲ ਜੁੜੀ ਪਵਿੱਤਰ ਕਾਲੀ ਬੇਂਈ ਦਾ ਪਾਣੀ ਵੀਪ੍ਰਦੂਸ਼ਿਤ ਹੋ ਗਿਆ ਹੈ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪੁਸ਼ਤਪਨਾਹੀ ਕਰਨ ਤੋਂ ਰੋਕਦਿਆਂ ਕਿਹਾ ਕਿਸਰਕਾਰ ਲੋਕਾਂ ਦੀ ਭਲਾਈ ਲਈ ਜ਼ਿੰਮੇਵਾਰ ਹੁੰਦੀ ਹੈ, ਆਪਣੇ ਚਹੇਤਿਆਂ ਦੀ ਭਲਾਈ ਲਈ ਨਹੀਂ, ਜਿਵੇਂ ਕਿ ਸਰਨਾ ਪਰਿਵਾਰ ਦੇ ਮਾਮਲੇ ਵਿਚ ਹੋ ਰਿਹਾ ਹੈ। ਉਹਨਾਂਕਿਹਾ ਕਿ ਜੇਕਰ ਅਜੇ ਵੀ ਸਰਕਾਰ ਸਰਨਾ ਪਰਿਵਾਰ ਖ਼ਿਲਾਫ ਢੁੱਕਵੀਂ ਕਾਰਵਾਈ ਨਹੀਂ ਕਰਦੀ ਹੈ ਤਾਂ ਸਰਨਾ ਪਰਿਵਾਰ ਵੱਲੋਂ ਕੀਤੀ ਤਬਾਹੀ ਦਾ ਸ਼ਿਕਾਰ ਹੋਏ ਪੀੜਤਾਂਨੂੰ ਇਨਸਾਫ ਦਿਵਾਉਣ ਲਈ ਅਸੀਂ ਕਾਨੂੰਨੀ ਰਸਤੇ ਤਲਾਸ਼ਾਂਗੇ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …