Home / Punjabi News / 24 ਘੰਟਿਆਂ ਲਈ ਡਾਕਟਰਾਂ ਵਲੋਂ ਸਿਹਤ ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ

24 ਘੰਟਿਆਂ ਲਈ ਡਾਕਟਰਾਂ ਵਲੋਂ ਸਿਹਤ ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ

24 ਘੰਟਿਆਂ ਲਈ ਡਾਕਟਰਾਂ ਵਲੋਂ ਸਿਹਤ ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ

ਫਰੀਦਕੋਟ – ਦੇਸ਼ ‘ਚ ਡਾਕਟਰਾਂ ਨਾਲ ਵਾਪਰ ਰਹੀਆਂ ਹਿੰਸਕ ਵਾਰਦਾਤਾ ਦੇ ਵਿਰੋਧ ‘ਚ ਆਈ.ਐੱਮ.ਏ. ਅਤੇ ਪੀ.ਸੀ.ਐੱਮ.ਐੱਸ. ਡਾਕਟਰਾਂ ਵਲੋਂ ਪੂਰੇ ਦੇਸ਼ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਫਰੀਦਕੋਟ ਜ਼ਿਲੇ ਦੇ ਡਾਕਟਰਾਂ ਵਲੋਂ ਵੀ ਅੱਜ ਸਿਹਤ ਸੇਵਾਵਾਂ ਮੁਕੰਮਲ ਕਰਦੇ ਹੋਏ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਬਹੁਤ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਰੀਜ਼ਾਂ ਨੇ ਕਿਹਾ ਕਿ ਉਹ ਇਲਾਜ ਲਈ ਫਰੀਦਕੋਟ ਦੇ ਸਿਵਲ ਹਸਪਤਾਲ ‘ਚ ਆਏ ਸਨ ਪਰ ਡਾਕਟਰਾਂ ਦੀ ਹੜਤਾਲ ਅਤੇ ਅੱਤ ਦੀ ਗਰਮੀ ਕਾਰਨ ਉਹ ਖੱਜਲ-ਖੁਆਰ ਹੋ ਰਹੇ ਹਨ।
ਇਸ ਸਬੰਧੀ ਪੀ.ਸੀ.ਐੱਮ.ਐੱਸ. ਦੇ ਸੂਬਾ ਪ੍ਰਧਾਨ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਬੀਤੇ ਦਿਨੀਂ ਕੋਲਕਤਾ ‘ਚ ਡਾਕਟਰਾਂ ‘ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ‘ਚ ਕੀਤਾ ਜਾ ਰਿਹਾ ਹੈ। ਕੋਈ ਡਾਕਟਰ ਨਹੀਂ ਚਾਹੁੰਦਾ ਕਿ ਉਸ ਦੇ ਕਿਸੇ ਵੀ ਮਰੀਜ਼ ਦੀ ਮੌਤ ਹੋਵੇ ਪਰ ਜ਼ਿੰਦਗੀ ਅਤੇ ਮੌਤ ਪ੍ਰਮਾਤਮਾਂ ਦੇ ਹੱਥ ‘ਚ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਡਾਕਟਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਠੀਕ ਨਹੀਂ। ਦੱਸ ਦੇਈਏ ਕਿ 24 ਘੰਟਿਆਂ ਦੀ ਇਸ ਹੜਤਾਲ ‘ਚ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ ਬਾਕੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …