Home / Punjabi News / ਗਰਮੀ ਕਾਰਨ ਬਿਹਾਰ ‘ਚ ਸਰਕਾਰੀ ਸਕੂਲ ਬੰਦ, ਧਾਰਾ 144 ਲਾਗੂ

ਗਰਮੀ ਕਾਰਨ ਬਿਹਾਰ ‘ਚ ਸਰਕਾਰੀ ਸਕੂਲ ਬੰਦ, ਧਾਰਾ 144 ਲਾਗੂ

ਗਰਮੀ ਕਾਰਨ ਬਿਹਾਰ ‘ਚ ਸਰਕਾਰੀ ਸਕੂਲ ਬੰਦ, ਧਾਰਾ 144 ਲਾਗੂ

ਪਟਨਾ— ਬਿਹਾਰ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਹਾਲਾਤ ਕਿੰਨੇ ਬਦਤਰ ਹਨ, ਇਸ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 3 ਦਿਨਾਂ ਦੌਰਾਨ ਕਰੀਬ 183 ਲੋਕਾਂ ਦੀ ਮੌਤ ਹੋ ਚੁਕੀ ਹੈ। ਹਸਪਤਾਲ ‘ਚ ਲੂ ਦੇ ਸ਼ਿਕਾਰ ਸੈਂਕੜੇ ਮਰੀਜ਼ ਭਰਤੀ ਹਨ। ਪਟਨਾ ਸਮੇਤ ਰਾਜ ਦੇ ਪ੍ਰਮੁੱਖ ਸ਼ਹਿਰਾਂ ‘ਚ ਤਾਪਮਾਨ 45 ਡਿਗਰੀ ਦੇ ਨੇੜੇ-ਤੇੜੇ ਹੈ। ਇਸ ਦੌਰਾਨ ਸਿੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ 22 ਜੂਨ ਤੱਕ ਰਾਜ ਦੇ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ। ਗਯਾ ‘ਚ ਗਰਮੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕੀਤੀ ਹੈ।
ਸਕੂਲ ਰਹਿਣਗੇ 22 ਜੂਨ ਤੱਕ ਬੰਦ
ਰਾਜ ‘ਚ ਸਿੱਖਿਆ ਵਿਭਾਗ ਨੇ ਆਦੇਸ਼ ਦਿੱਤਾ ਹੈ ਕਿ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਸਾਰੀ ਸਰਕਾਰੀ ਅਤੇ ਮਦਦ ਪ੍ਰਾਪਤ ਸਕੂਲ 22 ਜੂਨ ਤੱਕ ਬੰਦ ਰਹਿਣਗੇ। ਆਦੇਸ਼ ‘ਚ ਕਿਹਾ ਗਿਆ ਹੈ,”ਰਾਜ ‘ਚ ਪੈ ਰਹੀ ਭਿਆਨਕ ਗਰਮੀ ਨੂੰ ਧਿਆਨ ‘ਚ ਰੱਖਦੇ ਹੋਏ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਆਪਣੇ ਜ਼ਿਲੇ ‘ਚ ਸਾਰੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦਾ ਸੰਚਾਲਨ ਲੋੜ ਅਨੁਸਾਰ 30 ਜੂਨ ਤੱਕ ਸਵੇਰ ਦੀ ਪਾਲੀ ‘ਚ ਸੰਚਾਲਤ ਕਰਨ ਦਾ ਫੈਸਲਾ ਲਿਆ ਗਿਆ ਸੀ। ਰਾਜ ‘ਚ ਦਿਨ-ਪ੍ਰਤੀ ਦਿਨ ਵਧ ਰਹੀ ਗਰਮੀ ਅਤੇ ਲੂ ਨੂੰ ਦੇਖਦੇ ਹੋਏ ਰਾਜ ਦੇ ਸਰਕਾਰੀ ਅਤੇ ਸਰਕਾਰੀ ਮਦਦ ਪ੍ਰਾਪਤ ਸਕੂਲਾਂ ‘ਚ ਤਾਰੀਕ 22 ਜੂਨ ਤੱਕ ਬੱਚਿਆਂ ਦੀ ਸਿੱਖਿਆ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।”
ਧਾਰਾ 144 ਲਾਗੂ
ਗਯਾ ‘ਚ ਡੀ.ਐੱਮ. ਨੇ ਭਿਆਨਕ ਗਰਮੀ ਦੇ ਹਾਲਾਤ ਨੂੰ ਦੇਖਦੇ ਹੋਏ ਧਾਰਾ 144 ਲਾਗੂ ਕੀਤੀ ਹੈ। ਇਸ ਦੇ ਅਧੀਨ 4 ਤੋਂ ਵਧ ਲੋਕ ਇਕ ਜਗ੍ਹਾ ‘ਤੇ ਇਕੱਠੇ ਨਹੀਂ ਹੋ ਸਕਦੇ ਹਨ। ਇਸ ਤੋਂ ਇਲਾਵਾ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੇ ਤਰ੍ਹਾਂ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ, ਮਨਰੇਗਾ ਦੇ ਅਧੀਨ ਮਜ਼ਦੂਰੀ ਦਾ ਕੰਮ ਅਤੇ ਖੁੱਲ੍ਹੀ ਜਗ੍ਹਾ ਕਿਸੇ ਵੀ ਤਰ੍ਹਾਂ ਦੇ ਸੰਸਕ੍ਰਿਤ ਪ੍ਰੋਗਰਾਮ ਜਾਂ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …