Home / Punjabi News / 2025 ਤੱਕ ਭਾਰਤ-ਰੂਸ ਦਾ ਦੋ-ਪੱਖੀ ਵਪਾਰ ਹੋਵੇਗਾ 30 ਬਿਲੀਅਨ ਡਾਲਰ

2025 ਤੱਕ ਭਾਰਤ-ਰੂਸ ਦਾ ਦੋ-ਪੱਖੀ ਵਪਾਰ ਹੋਵੇਗਾ 30 ਬਿਲੀਅਨ ਡਾਲਰ

2025 ਤੱਕ ਭਾਰਤ-ਰੂਸ ਦਾ ਦੋ-ਪੱਖੀ ਵਪਾਰ ਹੋਵੇਗਾ 30 ਬਿਲੀਅਨ ਡਾਲਰ

ਮਾਸਕੋ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਉਦਯੋਗਿਕ ਸਹਿਯੋਗ ਵਧਾਉਣ ਅਤੇ ਨਵੀਂ ਤਕਨੀਕੀ ਅਤੇ ਨਿਵੇਸ਼ ਹਿੱਸੇਦਾਰੀ ਬਣਾਉਣ ਦਾ ਫੈਸਲਾ ਕੀਤਾ। ਇਹ ਫੈਸਲਾ ਵਿਸ਼ੇਸ਼ ਰੂਪ ਨਾਲ ਉੱਨਤ ਉੱਚ ਤਕਨੀਕੀ ਖੇਤਰਾਂ ਵਿਚ 2025 ਤੱਕ ਦੋ-ਪੱਖੀ ਵਪਾਰ ਨੂੰ 30 ਬਿਲੀਅਨ ਡਾਲਰ ਤੱਕ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ। 20ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਦੇ ਬਾਅਦ ਰੂਸੀ ਸਰਕਾਰ ਵੱਲੋਂ ਜਾਰੀ ਇਕ ਸਾਂਝੇ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਇਸ ਗੱਲ ‘ਤੇ ਸਹਿਮਤੀ ਜ਼ਾਹਰ ਕੀਤੀ ਕਿ ਰਾਸ਼ਟਰੀ ਮੁਦਰਾਵਾਂ ਵਿਚ ਭੁਗਤਾਨ ਦੇ ਆਪਸੀ ਬੰਦੋਬਸਤ ਨੂੰ ਵਧਾਵਾ ਦੇਣ ‘ਤੇ ਕੰਮ ਜਾਰੀ ਰਹੇਗਾ।
ਪੀ.ਐੱਮ. ਮੋਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਸੱਦੇ ‘ਤੇ ਰੂਸ ਦਾ ਦੌਰਾ ਕਰ ਰਹੇ ਹਨ। 20ਵਾਂ ਭਾਰਤ-ਰੂਸ ਦਾ ਸਲਾਨਾ ਸੰਮੇਲਨ ਵਲਾਦਿਵੋਸਤੋਕ ਵਿਚ ਹੋਇਆ। ਇੱਥੇ ਮੋਦੀ ਨੇ 5ਵੇਂ ਪੂਰਬੀ ਆਰਥਿਕ ਫੋਰਮ ਵਿਚ ਮੁੱਖ ਮਹਿਮਾਨ ਵਜੋਂ ਵੀ ਸ਼ਿਰਕਤ ਕੀਤੀ। ਇਕ ਬਿਆਨ ਵਿਚ ਕਿਹਾ ਗਿਆ ਕਿ ਨੇਤਾਵਾਂ ਨੇ ਵਪਾਰਕ ਕਾਰੋਬਾਰ ਦੇ ਸਥਿਰ ਆਪਸੀ ਵਾਧੇ ‘ਤੇ ਸੰਤੁਸ਼ਟੀ ਜ਼ਾਹਰ ਕੀਤੀ। ਬਿਆਨ ਮੁਤਾਬਕ,”2025 ਤੱਕ ਵਪਾਰ ਨੂੰ 30 ਬਿਲੀਅਨ ਡਾਲਰ ਤੱਕ ਲਿਆਉਣ ਲਈ ਉਹ ਭਾਰਤ ਅਤੇ ਰੂਸ ਦੇ ਪ੍ਰਭਾਵਸ਼ਾਲੀ ਸਰੋਤਾਂ ਅਤੇ ਮਨੁੱਖੀ ਸਰੋਤ ਸਮਰੱਥਾ ਨੂੰ ਵੱਧ ਕਿਰਿਆਸ਼ੀਲ ਰੂਪ ਵਿਚ ਸ਼ਾਮਲ ਕਰਨ, ਉਦਯੋਗਿਕ ਸਹਿਯੋਗ ਵਧਾਉਣ, ਨਵੀਂ ਤਕਨੀਕੀ ਤੇ ਨਿਵੇਸ਼ ਹਿੱਸੇਦਾਰੀ ਬਣਾਉਣ, ਵਿਸ਼ੇਸ਼ ਰੂਪ ਨਾਲ ਉੱਨਤ ਉੱਚ ਤਕਨੀਕੀ ਖੇਤਰਾਂ ਵਿਚ ਸ਼ਾਮਲ ਹੋਣ ਅਤੇ ਨਵੇਂ ਰਸਤੇ ਲੱਭਣ ਲਈ ਸਹਿਮਤ ਹੋਏ।” ਜ਼ਿਕਰਯੋਗ ਹੈ ਕਿ 2018-19 ਦੌਰਾਨ ਭਾਰਤ-ਰੂਸ ਦਾ ਦੁਵੱਲਾ ਵਪਾਰ ਲੱਗਭਗ 8.2 ਬਿਲੀਅਨ ਡਾਲਰ ਸੀ।
ਦੋਹਾਂ ਪੱਖਾਂ ਨੇ ਰੂਸ ਵਿਚ ‘ਮੇਕ ਇਨ ਇੰਡੀਆ’ ਪ੍ਰੋਗਰਾਮ ਵਿਚ ਰੂਸੀ ਵਪਾਰ ਦੀ ਹਿੱਸੇਦਾਰੀ ਅਤੇ ਰੂਸ ਵਿਚ ਨਿਵੇਸ਼ ਪ੍ਰਾਜੈਕਟਾਂ ਵਿਚ ਭਾਰਤੀ ਕੰਪਨੀਆਂ ਦੀ ਹਿੱਸੇਦਾਰੀ ਵਿਚ ਦਿਲਚਸਪੀ ਦਿਖਾਈ। ਦੋਵੇਂ ਵਪਾਰ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਤੇਜ਼ ਕਰਨ ‘ਤੇ ਵੀ ਸਹਿਮਤ ਹੋਏ। ਯੂਰੇਸ਼ੀਅਨ ਇਕਨੌਮਿਕ ਯੂਨੀਅਨ (EAEU) ਅਤੇ ਭਾਰਤੀ ਗਣਰਾਜ ਵਿਚ ਪ੍ਰਸਤਾਵਿਤ ਵਪਾਰਕ ਸਮਝੌਤੇ ਵੱਲੋਂ ਇਸ ਨੂੰ ਹੋਰ ਗੱਲਾਂ ਦੇ ਨਾਲ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਦੋਹਾਂ ਪੱਖਾਂ ਨੇ ਰੂਸ ਦੇ ਦੂਰ ਦੁਰਾਡੇ ਪੂਰਬ ਤੋਂ ਭਾਰਤ ਨੂੰ ਕੁਕਿੰਗ ਕੋਲੇ ਦੀ ਸਪਲਾਈ ਵਿਚ ਸਹਿਯੋਗ ਦੇਣ ਲਈ ਸਹਿਮਤੀ ਜ਼ਾਹਰ ਕੀਤੀ। ਭਾਰਤ ਅਤੇ ਰੂਸ ਹਾਈਡ੍ਰੋ ਤੇ ਥਰਮਲ ਪਾਵਰ, ਊਰਜਾ ਸਮਰੱਥਾ ਦੇ ਨਾਲ-ਨਾਲ ਗੈਰ ਰਵਾਇਤੀ ਸਰੋਤਾਂ ਤੋਂ ਊਰਜਾ ਪੈਦਾ ਕਰਨ ਵਾਲੀਆਂ ਸਹੂਲਤਾਂ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨ ਲਈ ਸਹਿਮਤ ਹੋਏ।
ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ ਸਿੱਧੇ ਯਾਤਰੀਆਂ ਅਤੇ ਕਾਰਗੋ ਉਡਾਣਾਂ ਦੇ ਵਿਸਥਾਰ ਦੀ ਸੰਭਾਵਨਾ ਦੀ ਸਮੀਖਿਆ ਕਰਨ ‘ਤੇ ਸਹਿਮਤੀ ਜ਼ਾਹਰ ਕੀਤੀ, ਜਿਸ ਵਿਚ ਦੋਹਾਂ ਦੇਸ਼ਾਂ ਦੇ ਵੱਖ-ਵੱਖ ਖੇਤਰਾਂ ਵਿਚ ਉਡਾਣਾਂ ਸ਼ਾਮਲ ਹਨ। ਨਾਲ ਹੀ ਦੋਹਾਂ ਪੱਖਾਂ ਨੇ ਖੇਤੀ ਦੇ ਖੇਤਰ ਵਿਚ ਦੋ-ਪੱਖੀ ਵਪਾਰ ਨੂੰ ਵਧਾਉਣ ਦੇ ਮੌਕਿਆਂ ਨੂੰ ਸਵੀਕਾਰ ਕੀਤਾ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …