Home / Punjabi News / ਬਰਨਾਲਾ: ਹਰੀਗੜ੍ਹ ਪੁਲ ਨੇੜੇ ਸੰਗਰੂਰ ਦਾ ਵਪਾਰੀ ਤੇ ਡਰਾਈਵਰ ਅਗਵਾ, 7 ਲੱਖ ਦੀ ਫਿਰੌਤੀ ਲੈ ਛੱਡੇ

ਬਰਨਾਲਾ: ਹਰੀਗੜ੍ਹ ਪੁਲ ਨੇੜੇ ਸੰਗਰੂਰ ਦਾ ਵਪਾਰੀ ਤੇ ਡਰਾਈਵਰ ਅਗਵਾ, 7 ਲੱਖ ਦੀ ਫਿਰੌਤੀ ਲੈ ਛੱਡੇ

ਰਵਿੰਦਰ ਰਵੀ
ਬਰਨਾਲਾ, 24 ਅਕਤੂਬਰ
ਧਨੌਲਾ ਲਾਗੇ ਹਰੀਗੜ੍ਹ ਪੁਲ ਕੋਲ ਅਣਪਛਾਤਿਆਂ ਨੇ ਸੰਗਰੂਰ ਦੇ ਵਪਾਰੀ ਅਤੇ ਉਸ ਦੇ ਡਰਾਈਵਰ ਨੂੰ ਕਾਰ ਸਣੇ ਅਗਵਾ ਕਰ ਲਿਆ। ਉਹ ਵਪਾਰੀ ਤੇ ਡਰਾਈਵਰ ਨੂੰ ਕਈ ਘੰਟੇ ਪਿੰਡਾਂ ਦੇ ਕੱਚੇ ਰਾਹਾਂ ਤੇ ਘੁੰਮਾਉਂਦੇ ਰਹੇ ਅਤੇ ਫਿਰੌਤੀ ਵਜੋਂ 7 ਲੱਖ ਰੁਪਏ ਦੀ ਰਕਮ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅਗਵਾ ਅਤੇ ਲੁੱਟਖੋਹ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਕੋਲ ਵਿਕਰਮ ਗਰਗ ਵੱਲੋਂ ਦਰਜ ਬਿਆਨ ਅਨੁਸਾਰ ਅਨੁਸਾਰ ਉਹ ਮਾਨਸਾ ਰੋਡ ਬਠਿੰਡਾ ਤੋਂ ਆਪਣੀ ਬੁਲੇਟ ਮੋਟਰਸਾਈਕਲ ਦੀ ਏਜੰਸੀ ਦਾ ਕੰਮ ਨਬਿੇੜ ਕੇ ਵਾਪਸ ਸੰਗਰੂਰ ਆਪਣੇ ਘਰ ਇਨੋਵਾ ਗੱਡੀ ’ਤੇ ਜਾ ਰਹੇ ਸਨ। ਇਨੋਵਾ ਨੂੰ ਡਰਾਈਵਰ ਬਡਰੁੱਖਾਂ ਵਾਸੀ ਬਲਜੀਤ ਸਿੰਘ ਚਲਾ ਰਿਹਾ ਸੀ। ਬਿਆਨ ਅਨੁਸਾਰ ਜਦੋਂ ਉਹ ਹਰੀਗੜ੍ਹ ਪੁਲ ਲਾਗੇ ਪੁੱਜੇ ਤਾਂ ਕੁੱਝ ਵਿਅਕਤੀਆਂ ਨੇ ਗੱਡੀ ਮੂਹਰੇ ਆਪਣੀ ਗੱਡੀ ਲਾਕੇ ਘੇਰ ਲਿਆ। ਗੱਡੀ ’ਚ ਕੁੱਝ ਅਣਪਛਾਤੇ ਵਿਅਕਤੀ ਨੇ ਆ ਕੇ ਡਰਾਈਵਰ ਨੂੰ ਧੱਕਾ ਦੇ ਕੇ ਡਰਾਈਵਰ ਸੀਟ ’ਤੇ ਕਬਜ਼ਾ ਕਰ ਲਿਆ ਅਤੇ ਦੋ ਵਿਅਕਤੀ ਪਿਛਲੀ ਸੀਟ ’ਤੇ ਮੇਰੇ ਆਲੇ ਦੁਆਲੇ ਆਕੇ ਬੈਠ ਗਏ। ਅਗਵਾਕਾਰਾਂ ਦੇ ਮੂੰਹ ਢਕੇ ਹੋਏ ਸਨ ਅਤੇ ਗੱਡੀ ’ਚ ਬੈਠਦਿਆਂ ਹੀ ਉਨ੍ਹਾਂ ਮੇਰੀ ਅਤੇ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਅਗਵਾਕਾਰ ਕਰੀਬ ਡੇਢ ਤੋਂ ਦੋ ਘੰਟੇ ਤੱਕ ਪਿੰਡਾਂ ਦੇ ਕੱਚੇ ਰਾਹਾਂ ’ਤੇ ਘੁੰਮਾਉਂਦੇ ਰਹੇ। ਅਗਵਾਕਾਰਾਂ ਨੇ ਧੱਕੇ ਨਾਲ ਮੇਰੇ ਕੋਲੋਂ ਮੇਰੀ ਮਾਤਾ ਨੂੰ ਐਕਸੀਡੈਂਟ ਦਾ ਬਹਾਨਾ ਕਰਕੇ 7 ਲੱਖ ਰੁਪਏ ਲਿਆਉਣ ਲਈ ਕਿਹਾ ਗਿਆ। ਮੇਰੇ ਡਰਾਈਵਰ ਬਲਜੀਤ ਸਿੰਘ ਨਾਲ ਕਿਸੇ ਵਿਅਕਤੀ ਨੂੰ 7 ਲੱਖ ਰੁਪਏ ਲਿਆਉਣ ਲਈ ਮੇਰੇ ਘਰ ਸੰਗਰੂਰ ਵਿਖੇ ਭੇਜਿਆ ਗਿਆ। ਵਿਕਰਮ ਗਰਗ ਅਨੁਸਾਰ ਡਰਾਈਵਰ ਨਾਲ ਫਰੌਤੀ ਦੀ ਰਕਮ ਲੈਣ ਗਿਆ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੇਰਾ ਡਰਾਈਵਰ 7 ਲੱਖ ਰੁਪਏ ਲੈ ਕੇ ਮੋਟਰਸਾਈਕਲ ਰਾਹੀ ਬਡਰੁੱਖਾਂ ਪੁੱਜਾ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਮੇਰਾ ਅਤੇ ਡਰਾਈਵਰ ਬਲਜੀਤ ਸਿੰਘ ਦਾ ਫੋਨ ਖੋਹ ਲਿਆ ਅਤੇ 7 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਘਟਨਾ ਦੀ ਤੁਰੰਤ ਸੂਚਨਾ ਪੁਲੀਸ ਨੂੰ ਦਿੱਤੀ ਗਈ। ਥਾਣਾ ਧਨੌਲਾ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁੱਖੀ ਸੰਦੀਪ ਮਲਿਕ ਨੇ ਕਿਹਾ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜਲਦ ਹੀ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ।

The post ਬਰਨਾਲਾ: ਹਰੀਗੜ੍ਹ ਪੁਲ ਨੇੜੇ ਸੰਗਰੂਰ ਦਾ ਵਪਾਰੀ ਤੇ ਡਰਾਈਵਰ ਅਗਵਾ, 7 ਲੱਖ ਦੀ ਫਿਰੌਤੀ ਲੈ ਛੱਡੇ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …