ਪੱਤਰ ਪ੍ਰੇਰਕ
ਨਵੀਂ ਦਿੱਲੀ 18 ਮਾਰਚ
ਦਿੱਲੀ ਪੁਲੀਸ ਨੇ ਇੱਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਹੀਮ ਅਤੇ 26 ਸਾਲਾ ਨਿਵਾਸੀ ਵਿਸ਼ਾਲ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 20 ਸੈਮੀ ਆਟੋਮੈਟਿਕ ਪਿਸਤੌਲ ਜ਼ਬਤ ਕੀਤੇ ਹਨ। ਇਹ ਗੈਰ-ਕਾਨੂੰਨੀ ਹਥਿਆਰ ਖਰਗੋਨ, ਮੱਧ ਪ੍ਰਦੇਸ਼ ਵਿੱਚ ਬਣਾਏ ਗਏ ਸਨ ਤੇ ਲਗਪਗ 30,000 ਰੁਪਏ ਵਿੱਚ ਵੇਚੇ ਜਾ ਰਹੇ ਸਨ। ਪੁਲੀਸ ਨੂੰ 14 ਮਾਰਚ ਨੂੰ ਸੂਚਨਾ ਮਿਲੀ ਸੀ ਕਿ ਰਹੀਮ ਤੇ ਵਿਸ਼ਾਲ ਦਿੱਲੀ ਦੇ ਸ਼ਾਹਦਰਾ ਵਿੱਚ ਆਸਿਫ਼ ਨਾਮ ਦੇ ਇੱਕ ਵਿਅਕਤੀ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਇੱਕ ਖੇਪ ਪਹੁੰਚਾਉਣਗੇ। ਇਹ ਖੇਪ ਮੱਧ ਪ੍ਰਦੇਸ਼ ਦੇ ਬੈਤੁਲ ਦੇ ਰਹਿਣ ਵਾਲੇ ਸ਼ੇਖ ਆਜ਼ਮ ਤੋਂ ਖਰੀਦਿਆ ਗਿਆ ਸੀ। ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਰਹੀਮ ਅਤੇ ਵਿਸ਼ਾਲ ਨੂੰ ਬੁਰਾੜੀ ਚੌਕ, ਆਊਟਰ ਰਿੰਗ ਰੋਡ, ਦਿੱਲੀ ਨੇੜਿਓਂ ਕਾਬੂ ਕਰ ਕੇ ਉਨ੍ਹਾਂ ਕੋਲੋਂ ਪਿਸਤੌਲ ਬਰਾਮਦ ਕੀਤੇ।
The post 20 ਸੈਮੀ ਆਟੋਮੈਟਿਕ ਪਿਸਤੌਲਾਂ ਸਣੇ ਦੋ ਗ੍ਰਿਫ਼ਤਾਰ appeared first on Punjabi Tribune.
Source link
Asian Tribune Your Multilingual Newspaper covering World and local news News