Breaking News
Home / Punjabi News / ੳੇੁਮੇਸ਼ ਮਥੁਰਾ ਨੇ ਜਿੱਤੀ ਝੰਡੀ ਦੀ ਕੁਸ਼ਤੀ

ੳੇੁਮੇਸ਼ ਮਥੁਰਾ ਨੇ ਜਿੱਤੀ ਝੰਡੀ ਦੀ ਕੁਸ਼ਤੀ

ਨਿੱਜੀ ਪਤੱਰ ਪ੍ਰੇਰਕ

ਨੂਰਪੁਰ ਬੇਦੀ, 24 ਅਗਸਤ

ਨੂਰਪੁਰ ਬੇਦੀ ਦੇ ਪਿੰਡ ਬੜਵਾ ਦੇ ਛਿੰਝ ਮੇਲੇ ਵਿੱਚ ਝੰਡੀ ਦੀ 1.11 ਲੱਖ ਰੁਪਏ ਦੀ ਕੁਸ਼ਤੀ ਉਮੇਸ਼ ਮਥੁਰਾ ਅਤੇ ਗਨੀ ਮਾਲੇਰਕੋਟਲਾ ਵਿਚਕਾਰ ਹੋਈ। ਉੇਮੇਸ਼ ਨੇ ਆਪਣੇ ਵਿਰੋਧੀ ਪਹਿਲਵਾਨ ਨੂੰ ਚਿੱਤ ਕਰ ਕੇ ਝੰਡੀ ਦੀ ਕੁਸ਼ਤੀ ਆਪਣੇ ਨਾਮ ਕੀਤੀ। ਛਿੰਝ ਮੇੇਲੇ ਵਿਚ ਰੂਪਨਗਰ ਤੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਜਤਿੰਦਰ ਪਥਰੇੜੀ ਤੇ ਵਿੱਕੀ ਚੰਡੀਗੜ੍ਹ ਵਿਚਕਾਰ ਹੋਈ ਕੁਸ਼ਤੀ ਵਿੱਚ ਜਤਿੰਦਰ ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਕੌਮਾਂਤਰੀ ਕਬੱਡੀ ਖਿਡਾਰੀ ਗੁਲਜ਼ਾਰੀ ਵੀ ਮੌਜੂਦ ਸੀ।

ਬਲਦੀਪ ਸਿੰਘ ਭੁੱਲਰ ਬੜਾ ਪਿੰਡ ਦੀ ਘੋੜੀ ਨੇ ਠੁਮਕੇ ਲਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਸੰਜੂ ਪੰਡਿਤ ਅਤੇ ਕਾਲਾ ਨੂਰਪੁਰਬੇਦੀ ਵਲੋਂ ਕੀਤੀ ਗਈ ਸ਼ਾਨਦਾਰ ਕੁਮੈਂਟਰੀ ਨੇ ਵੀ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ। ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਲੋਂ ਸਾਂਝੇ ਰੂਪ ਵਿਚ ਕਰਵਾਏ ਇਸ ਛਿੰਝ ਮੇਲੇ ਵਿਚ ਕੇਵਲ 45 ਸਾਲ ਤੋਂ ਘੱਟ ਉਮਰ ਦੇ ਭਲਵਾਨਾਂ ਨੂੰ ਹੀ ਘੋਲ ਦਿੱਤੇ ਗਏ। ਜਿਸ ਕਰਕੇ ਇਹ ਛਿੰਝ ਹੋਰ ਵੀ ਰੌਚਕ ਬਣ ਗਿਆ।


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …