ਨਿਊਯਾਰਕ, 9 ਫਰਵਰੀ
ਵਾਸ਼ਿੰਗਟਨ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਬੈਗੇਜ ਬੈਲਟ ਨੇੜੇ ਵ੍ਹੀਲਚੇਅਰ ‘ਤੇ ਬੇਹੋਸ਼ੀ ਦੀ ਹਾਲਤ ‘ਚ ਮਿਲੀ 54 ਸਾਲਾ ਭਾਰਤੀ ਔਰਤ ਨੂੰ ਡਾਕਟਰੀ ਕਰਮਚਾਰੀਆਂ ਨੇ ਸਮੇਂ ਸਿਰ ਸੇਵਾਵਾਂ ਦੇ ਕੇ ਬਚਾ ਲਿਆ ਹੈ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵਿਭਾਗ ਨੇ ਕਿਹਾ ਕਿ ਔਰਤ ਭਾਰਤੀ ਨਾਗਰਿਕ ਹੈ ਅਤੇ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਰਹਿ ਰਹੀ ਸੀ। ਵਿਭਾਗ ਨੇ ਦੱਸਿਆ ਕਿ ਔਰਤ ਐਤਵਾਰ ਸ਼ਾਮ ਨੂੰ ਦੋਹਾ ਤੋਂ 15 ਘੰਟੇ ਦੀ ਫਲਾਈਟ ‘ਚ ਸਵਾਰ ਹੋ ਕੇ ਹਵਾਈ ਅੱਡੇ ‘ਤੇ ਪਹੁੰਚੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੀਬੀਪੀ ਨੂੰ ਦੱਸਿਆ ਕਿ ਬੈਗੇਜ ਬੈਲਟ ਕੋਲ ਵ੍ਹੀਲਚੇਅਰ ‘ਤੇ ਉਹ ਬੇਹੋਸ਼ ਮਿਲੀ। ਫੈਡਰਲ ਏਜੰਸੀ ਨੇ ਕਿਹਾ ਕਿ 10 ਮਿੰਟਾਂ ਵਿੱਚ ਉਸ ਨੂੰ ਮੈਡੀਕਲ ਸਹਾਇਤਾ ਦੇ ਕੇ ਜਾਨ ਬਚਾਅ ਲਈ ਗਈ।
Source link
Asian Tribune Your Multilingual Newspaper covering World and local news News