Home / Punjabi News / ਉਟਾਹ: ਹੜ੍ਹ ’ਚ ਰੁੜੀ ਭਾਰਤੀ-ਅਮਰੀਕੀ ਪਰਬਤਰੋਹੀ ਦੀ ਮੌਤ

ਉਟਾਹ: ਹੜ੍ਹ ’ਚ ਰੁੜੀ ਭਾਰਤੀ-ਅਮਰੀਕੀ ਪਰਬਤਰੋਹੀ ਦੀ ਮੌਤ

ਨਿਊਯਾਰਕ, 24 ਅਗਸਤ

ਉਟਾਹ ਦੇ ਜ਼ੀਓਨ ਨੈਸ਼ਨਲ ਪਾਰਕ ‘ਚ ਪਿਛਲੇ ਹਫ਼ਤੇ ਹੜ੍ਹ ਵਿੱਚ ਰੁੜ੍ਹੀ 29 ਸਾਲਾ ਭਾਰਤੀ-ਅਮਰੀਕੀ ਹਾਈਕਰ ਦੀ ਮੌਤ ਹੋ ਗਈ ਹੈ। ਪਾਰਕ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ‘ਸੀਬੀਐੱਸ ਨਿਊਜ਼’ ਦੀ ਰਿਪੋਰਟ ਅਨੁਸਾਰ ਐਰੀਜ਼ੋਨਾ ਦੇ ਟਕਸਨ ਦੀ ਰਹਿਣ ਵਾਲੀ ਜੇਤਲ ਅਗਨੀਹੋਤਰੀ ਸਮੇਤ ਹੋਰ ਹਾਈਕਰ 19 ਅਗਸਤ ਨੂੰ ਆਏ ਹੜ੍ਹ ‘ਚ ਰੁੜ੍ਹ ਗਏ ਸਨ। ਇਸ ਮਗਰੋਂ ਪਾਰਕ ਰੇਂਜਰਾਂ ਨੇ ਰਾਹਤ ਕਾਰਜ ਆਰੰਭਿਆ। ਪਾਰਕ ਦੇ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਰਕ ਦੀ ਵਰਜਨ ਨਦੀ ‘ਚੋਂ ਅਗਨੀਹੋਤਰੀ ਦੀ ਲਾਸ਼ ਮਿਲੀ ਹੈ। ਰਿਪੋਰਟ ਅਨੁਸਾਰ ਇਹ ਪਾਰਕ ਅਮਰੀਕਾ ਦੀਆਂ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਦਿਲ ਪਰਚਾਵੇ ਵਾਲੀਆਂ ਥਾਵਾਂ ‘ਚੋਂ ਇੱਕ ਹੈ, ਹਾਲਾਂਕਿ ਇੱਥੇ ਅਕਸਰ ਹੀ ਹੜ੍ਹ ਦਾ ਖ਼ਤਰਾ ਬਣਿਆ ਰਹਿੰਦਾ ਹੈ। -ਪੀਟੀਆਈ


Source link

Check Also

ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਮਈ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ …