Home / Punjabi News / ਹੜ੍ਹ ਪ੍ਰਭਾਵਿਤ ਤੇਲੰਗਾਨਾ ਦੀ ਮਦਦ ਲਈ ਅੱਗੇ ਆਈ ਕੇਜਰੀਵਾਲ ਸਰਕਾਰ, ਦੇਵੇਗੀ 15 ਕਰੋੜ ਰੁਪਏ

ਹੜ੍ਹ ਪ੍ਰਭਾਵਿਤ ਤੇਲੰਗਾਨਾ ਦੀ ਮਦਦ ਲਈ ਅੱਗੇ ਆਈ ਕੇਜਰੀਵਾਲ ਸਰਕਾਰ, ਦੇਵੇਗੀ 15 ਕਰੋੜ ਰੁਪਏ

ਹੜ੍ਹ ਪ੍ਰਭਾਵਿਤ ਤੇਲੰਗਾਨਾ ਦੀ ਮਦਦ ਲਈ ਅੱਗੇ ਆਈ ਕੇਜਰੀਵਾਲ ਸਰਕਾਰ, ਦੇਵੇਗੀ 15 ਕਰੋੜ ਰੁਪਏ

ਨਵੀਂ ਦਿੱਲੀ- ਮੋਹਲੇਧਾਰ ਮੀਂਹ ਨੇ ਤੇਲੰਗਾਨਾ ਦੇ ਕਈ ਇਲਾਕਿਆਂ ‘ਚ ਭਾਰੀ ਤਬਾਹੀ ਮਚਾਈ ਹੈ। ਹੜ੍ਹ ਕਾਰਨ ਬਹੁਤ ਨੁਕਸਾਨ ਹੋਇਆ ਹੈ। ਅਜਿਹੇ ‘ਚ ਦਿੱਲੀ ਦੀ

Image Courtesy :jagbani(punjabkesari)

ਕੇਜਰੀਵਾਲ ਸਰਕਾਰ ਤੇਲੰਗਾਨਾ ਦੀ ਮਦਦ ਲਈ ਅੱਗੇ ਆਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਤੇਲੰਗਾਨਾ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਰਾਹਤ ਕੰਮ ਲਈ 15 ਕਰੋੜ ਰੁਪਏ ਦੀ ਮਦਦ ਦੇਵੇਗੀ। ਇਸ ਗੱਲ ਦੀ ਜਾਣਕਾਰੀ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ,”ਹੈਦਰਾਬਾਦ ‘ਚ ਹੜ੍ਹ ਨੇ ਤਬਾਹੀ ਮਚਾਈ ਹੈ। ਦਿੱਲੀ ਦੇ ਲੋਕ ਇਸ ਆਫ਼ਤ ਦੀ ਘੜੀ ‘ਚ ਹੈਦਰਾਬਾਦ ‘ਚ ਸਾਡੇ ਭਰਾ-ਭੈਣਾਂ ਨਾਲ ਖੜ੍ਹੇ ਹਨ। ਦਿੱਲੀ ਸਰਕਾਰ ਰਾਹਤ ਕੋਸ਼ਿਸ਼ਾਂ ਲਈ ਤੇਲੰਗਾਨਾ ਸਰਕਾਰ ਨੂੰ 15 ਕਰੋੜ ਰੁਪਏ ਦਾਨ ਕਰੇਗੀ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ‘ਚ 37 ਹਜ਼ਾਰ ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ ਕੱਢਿਆ ਗਿਆ ਹੈ। ਪੂਰੇ ਤੇਲੰਗਾਨਾ ਸੂਬੇ ‘ਚ ਹੜ੍ਹ ਨਾਲ ਹੁਣ ਤੱਕ 70 ਲੋਕ ਆਪਣੀ ਜਾਨ ਗਵਾ ਚੁਕੇ ਹਨ। ਉੱਥੇ ਹੀ ਹੁਣ ਵੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ‘ਚ ਮੋਹਲੇਧਾਰ ਮੀਂਹ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਤਾਂ 22 ਅਕਤੂਬਰ ਤੱਕ ਤੇਲੰਗਾਨਾ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੇ ਆਸਾਰ ਹਨ।

News Credit :jagbani(punjabkesari)

Check Also

ਆਸ਼ਾ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜੂਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅੱਜ ਤੋਂ ਮੋਰਚਾ …